15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕੁੱਪ ਖ਼ੁਰਦ ਵਿਖੇ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ

ਅਜੀਤ ਡੈਸਕ 20-10-2025
ਮਲੇਰਕੋਟਲਾ, 19 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਨੇੜਲੇ ਪਿੰਡ ਕੁੱਪ ਖ਼ੁਰਦ ਵਿਖੇ ਪੰਜਾਬ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਦੇ ਨਾਲ ਜੋੜਨ ਦੇ ਲਈ ਇੱਕ ਰੋਜ਼ਾ ਵਿਸ਼ਾਲ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ | ਜਿੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਮੈਚਾਂ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਕੁੱਪ ਖ਼ੁਰਦ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ, ਬਲਦੀਪ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹਰ ਵਾਰ ਦੀ ਤਰ੍ਹਾਂ ਨੌਜਵਾਨੀ ਨੂੰ ਖੇਡਾਂ ਦਾ ਹਿੱਸਾ ਬਣਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ | ਜਿਸ ਦੇ ਤਹਿਤ ਪਿੰਡ ਕੁੱਪ ਖ਼ੁਰਦ ਵਿਖੇ ਕਬੱਡੀ ਲੀਗ ਦੇ ਮੁਕਾਬਲਿਆਂ ਵਿਚ ਲੁਧਿਆਣਾ-ਮਲੇਰਕੋਟਲਾ ਲੀਗ ਦੀਆਂ 18 ਟੀਮਾਂ ਦੇ ਮੈਚ ਅਤੇ ਮਾਲਵਾ ਕਬੱਡੀ ਲੀਗ ਮੁਕਾਬਲੇ ਕਰਵਾਏ ਗਏ | ਜਿਸ ਦੇ ਵਿਚ ਪਹਿਲਾ ਅਤੇ ਦੂਜਾ ਸਥਾਨ ਕ੍ਰਮਵਾਰ ਨੰਦਪੁਰ ਸਾਹਨੇਵਾਲ ਦੀ ਟੀਮ ਅਤੇ ਕੁੱਪ ਖ਼ੁਰਦ ਦੀ ਟੀਮ ਨੇ ਪ੍ਰਾਪਤ ਕੀਤਾ | ਬੈੱਸਟ ਰੇਡਰ ਅਤੇ ਜਾਫੀਆਂ ਵਿਚ ਹਰਮਨ ਕੌਕੇਂ ਅਤੇ ਗੱਗੀ ਨੂੰ ਸਨਮਾਨ ਦਿੱਤਾ ਗਿਆ | ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੀ ਖੇਡ ਵੇਖਣਯੋਗ ਸੀ | ਇਸ ਮੌਕੇ ਪਿੰਡ ਕੁੱਪ ਖ਼ੁਰਦ ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ, ਬਲਦੀਪ ਸਿੰਘ, ਜਗਤਾਰ ਸਿੰਘ, ਸਰਬਜੀਤ ਸਿੰਘ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਖੇਡ ਪ੍ਰਬੰਧਕ ਹਾਜ਼ਰ ਸਨ |
ਪਿਛਲੀ ਖ਼ਬਰ ਰਾਵੀ ਤੇ ਸਤਲੁਜ ਦਰਿਆਵਾਂ ਨੂੰ ਸਾਫ਼ ਕਰ ਕੇ ਡੂੰਘਾ ਤੇ ਚੌੜਾ ਕੀਤਾ ਜਾਵੇਗਾ-ਚੀਮਾ ਬਿਆਸ ਦਰਿਆ ਦੀ ਸਫ਼ਾਈ ਲਈ ਕੇਂਦਰ... ਅਗਲੀ ਖ਼ਬਰ ਹੈਰੋਇਨ ਸਮੇਤ ਇਕ ਲੜਕੀ ਤੇ ਅÏਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।