15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ

ਅਜੀਤ ਡੈਸਕ 20-10-2025
ਧੂਰੀ, 19 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੀ ਇਕ ਮੀਟਿੰਗ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੜ ਪੀੜਤ ਇਲਾਕਿਆਂ ਅੰਮਿ੍ਤਸਰ ਤੇ ਫਾਜਿਲਕਾ ਏਰੀਆ ਵਿੱਚ ਜ਼ਿਲ੍ਹਾ ਸੰਗਰੂਰ ਵੱਲੋਂ ਕਣਕ ਬਿਸਤਰੇ ਕੰਬਲ ਸੂਟ ਤੂੜੀ ਅਚਾਰ ਦੀ ਸਹਾਇਤਾ ਕੀਤੀ ਹੈ, ਦੀ ਰਿਪੋਰਟ ਕੀਤੀ ਗਈ | ਜਿਸ ਰਾਹੀਂ 1317 ਮਣ ਕਣਕ, 972 ਬਿਸਤਰੇ, 3677 ਸੂਟ, 4 ਵੱਡੇ ਭੂੰਗ ਤੂੜੀ ਅਤੇ ਵੱਡੀ ਮਾਤਰਾ ਵਿੱਚ ਕਣਕ ਦਾ ਬੀਜ ਅਤੇ 5 ਲੱਖ 90 ਹਜ਼ਾਰ ਰੁਪਏ ,ਦੀ ਨਕਦ ਸਹਾਇਤਾ ਕੀਤੀ ਗਈ ਹੈ | ਇਸ ਉਪਰੰਤ ਜਿਵੇਂ ਮੌਜੂਦਾ ਸਰਕਾਰਾਂ ਅਤੇ ਸੁਪਰੀਮ ਕੋਰਟ ਨੇ ਝੋਨੇ ਦੀ ਰਹਿੰਦ ਖੂਹੰਦ ਸਾੜਨ 'ਤੇ ਸਖਤ ਪਾਬੰਦੀ ਲਾਈ ਹੈ , ਇਸ ਬਾਰੇ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਕਿਸਾਨਾਂ ਨੂੰ 100 ਰੁਪਏ ਬੋਨਸ ਦਿੱਤਾ ਜਾਵੇ, ਢਾਈ ਏਕੜ ਜਮੀਨ ਤੱਕ ਵਾਲੇ ਕਿਸਾਨਾਂ ਨੂੰ ਫਰੀ ਮਸ਼ੀਨਰੀ ਦਿੱਤੀ ਜਾਵੇ, ਪੰਜ ਏਕੜ ਵਾਲਿਆਂ ਤੋਂ 5000 ਰੁਪਏ ਲੈ ਕੇ ਮਸ਼ੀਨਰੀ ਦਿੱਤੀ ਜਾਵੇ ਅਤੇ ਉਸ ਤੋਂ ਵੱਧ ਵਾਲਿਆਂ ਤੋਂ 15 ਹਜਾਰ ਰੁਪਏ ਵਸੂਲ ਕਰਕੇ ਮਸ਼ੀਨਰੀ ਦਿੱਤੀ ਜਾਵੇ ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਪਰ ਸਰਕਾਰ ਨੇ ਸੁਪਰੀਮ ਕੋਰਟ ਦੀ ਕੋਈ ਵੀ ਸ਼ਰਤ ਪੂਰੀ ਨਹੀਂ ਕੀਤੀ | ਫਿਰ ਵੀ ਸੁਪਰੀਮ ਕੋਰਟ ਸਰਕਾਰ ਦੀ ਨਲਾਇਕੀ 'ਤੇ ਪਰਦਾ ਪਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਸਮੇਂ ਸਿਰ ਚੁੱਕਣਾ ਯਕੀਨੀ ਬਣਾਏ ਤਾਂ ਕਿ ਕਿਸਾਨ ਅਗਲੀ ਫ਼ਸਲ ਦੀ ਸਮੇਂ ਸਿਰ ਬਿਜਾਈ ਕਰਨ ਸਕਣ ਨਹੀਂ ਮਜਬੂਰੀ-ਵੱਸ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਜੇਕਰ ਕਿਸੇ ਵੀ ਕਿਸਾਨ ਨਾਲ ਸਰਕਾਰ ਧੱਕਾ ਕਰੇਗੀ ਜਥੇਬੰਦੀ ਸੰਘਰਸ਼ ਕਰੇਗੀ | ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਪ੍ਰੀਪੇਡ ਮੀਟਰਾਂ ਦੀ ਥਾਂ ਚੱਕਰੀ ਵਾਲੇ ਬਿਜਲੀ ਮੀਟਰ ਲਾਏ ਜਾਣ | ਉਹਨਾਂ ਅੱਗੇ ਦੱਸਿਆ ਕਿ 23 ਅਕਤੂਬਰ ਨੂੰ ਅੰਮਿ੍ਤਸਰ ਵਾਸਤੇ ਟਰੈਕਟਰ ਭੇਜਣ ਦੀ ਵਿਉਤਬੰਦੀ ਕੀਤੀ ਗਈ ਹੈ ਜਿਸ ਵਾਸਤੇ ਕਾਫ਼ਲਾ ਮਸਤੂਆਣਾ ਸਾਹਿਬ ਤੋਂ ਕੂਚ ਕਰੇਗਾ | ਇਸ ਮੌਕੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਕਰਮਜੀਤ ਸਿੰਘ ਬੇਨੜਾ, ਕਰਮਜੀਤ ਸਿੰਘ ਭਲਵਾਨ, ਦਰਸ਼ਨ ਸਿੰਘ ਕਿਲਾ ਹਕੀਮਾਂ ,ਮਨਜੀਤ ਸਿੰਘ ਜਹਾਂਗੀਰ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਸੂਲਰ ਘਰਾਟ ਵਿਖੇ ਵਿੱਤ ਮੰਤਰੀ ਨੇ ਵਾਟਰ ਸਪਲਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।