29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਹੁਕਮਰਾਨ ਧਿਰ ਦੀ ਲਾਪਰਵਾਹੀ ਕਾਰਨ ਸੰਗਰੂਰ ਗੰਦਗੀ ਦੇ ਢੇਰ ਵਿਚ ਤਬਦੀਲ

ਅਜੀਤ ਡੈਸਕ 22-10-2025
ਸੰਗਰੂਰ, 21 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ ਸੈੱਲ ਦੇ ਵਾਇਸ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਸੰਗਰੂਰ ਦੇ ਵੱਖ - ਵੱਖ ਹਿੱਸਿਆਂ ਖਾਸ ਤੌਰ ਉੱਤੇ ਹਰੀਪੁਰਾ ਰੋਡ ਉੱਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਜੀਵਨ ਦੁਸ਼ਵਾਰ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਸੰਗਰੂਰ ਵਾਸੀ ਸ਼ਹਿਰ ਦੀ ਸਫਾਈ ਨਾ ਹੋਣ ਕਾਰਨ ਭਾਂਤ ਭਾਂਤ ਦੀਆਂ ਬੀਮਾਰੀਆਂ ਡੇਂਗੂ ਅਤੇ ਚਿਕਨਗੁਨੀਆਂ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਕੂੜੇ ਦੇ ਲੱਗੇ ਢੇਰਾਂ ਕਾਰਨ ਹਾਈਵੇਅ ਉੱਤੇ ਰੋਜਾਨਾਂ ਹਾਦਸੇ ਹੋ ਰਹੇ ਹਨ ਕਿਉਂਕਿ ਕੂੜੇ ਦੇ ਢੇਰਾਂ ਵਿਚੋਂ ਮੂੰਹ ਮਾਰਦੇ ਜਾਨਵਰ ਸੜਕ ਉੱਤੇ ਜਾਂਦੇ ਵਾਹਨਾਂ ਨੂੰ ਲਪੇਟ ਵਿਚ ਲੈ ਰਹੇ ਹਨ | ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਤੇ ਸੱਤਾਧਾਰੀ ਧਿਰ ਆਪ ਨੂੰ ਕਰੜੇ ਹੱਥੀ ਲੈਂਦਿਆਂ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਪੂਰਾ ਸ਼ਹਿਰ ਬੀਮਾਰੀਆਂ ਨਾਲ ਜੂਝ ਰਿਹਾ ਹੈ ਪਰ ਹੁਕਮਰਾਨ ਧਿਰ ਏ.ਸੀ ਕਮਰਿਆਂ ਵਿਚ ਬੈਠੇ ਆਰਾਮ ਫਰਮਾ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਨੂੰ ਬਚਾਉਣ ਲਈ ਸਫਾਈ ਵਿਵਸਥਾ ਸਬੰਧੀ ਯੋਗ ਕਦਮ ਚੁੱਕੇ ਜਾਣ |
ਪਿਛਲੀ ਖ਼ਬਰ ਸਾਹਿਤ ਦੀ ਸਮਕਾਲੀਨ ਪ੍ਰਸੰਗਿਕਤਾ ਉੱਤੇ ਵਿਸ਼ੇਸ਼ ਭਾਸ਼ਨ ਅਗਲੀ ਖ਼ਬਰ ਐਮ. ਐਲ. ਜੀ. ਸਕੂਲ ਚੀਮਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।