ਧੂਰੀ, 22 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਝੋਨੇ ਦੀ ਫ਼ਸਲ ਦੀ ਕਟਾਈ ਦੌਰਾਨ ਨਿਕਲ ਰਹੇ ਘੱਟ ਝਾੜ ਅਤੇ ਵੱਡੇ ਘਾਟੇ ਨੇ ਕਿਸਾਨਾਂ ਨੂੰ ਚਿੰਤਤ ਕਰ ਦਿੱਤਾ ਹੈ | ਇਸ ਸਬੰਧੀ ਪਿੰਡ ਭੁੱਲਰਾਂ, ਬੇਲੇਵਾਲ ਨਜ਼ਦੀਕ ਸੈਂਕੜੇ ਵਿੱਘੇ ਦੀ ਝੋਨੇ ਦੀ ਕਟਾਈ ਕਰਵਾ ਰਹੇ ਅਗਾਂਹ ਵਾਧੂ ਕਿਸਾਨ ਸ. ਪਰਗਟ ਸਿੰਘ ਸਾਬਕਾ ਸਰਪੰਚ ਸਰੋਦ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਵੱਡੇ ਪੱਧਰ ਤੇ ਝੋਨੇ ਦਾ ਘੱਟ ਝਾੜ ਨਿਕਲ ਰਿਹਾ ਹੈ ਪਿਛਲੇ ਸਾਲ ਪ੍ਰਤੀ ਵਿੱਘਾ 6 ਤੋਂ 7 ਕੁਇੰਟਲ ਘੱਟ ਨਿਕਲ ਰਿਹਾ ਹੈ | ਅਗੇਤੀ ਲਗਾਈ ਝੋਨੇ ਦੀ ਫ਼ਸਲ ਅਤੇ ਬੌਨਾ ਰੋਗ, ਤੇਲਾ ਹਲਦੀ ਰੋਗ, ਮੌਸਮੀ ਖ਼ਰਾਬੀ ਆਦਿ ਨੇ ਫ਼ਸਲ ਦਾ ਵੱਡਾ, ਨੁਕਸਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ 'ਤੇ ਮਹਿੰਗੇ ਪੈਸਟੀਸਾਈਡ, ਖਾਂਦਾ ਤੋਂ ਕੋਈ ਕਮੀ ਨਹੀਂ ਆਉਣ ਦਿੱਤੀ ਪ੍ਰੰਤੂ ਫਿਰ ਵੀ ਵੱਡਾ ਫ਼ਸਲੀ ਨੁਕਸਾਨ ਹੋਇਆ ਹੈ | ਇਸ ਪਰਾਲੀ ਦੀ ਰਹਿੰਦ ਖੁਹੰਦ ਨੂੰ ਨਸ਼ਟ ਕਰਨ ਦੀ ਵੱਡੀ ਸਮੱਸਿਆ ਹੈ, ਜਿਸ ਲਈ ਵੱਡਾ ਸਾਧਨ, ਖ਼ਰਚ, ਸਮਾ ਲੱਗਦਾ ਹੈ ਦੂਜੇ ਪਾਸੇ ਕਿਸਾਨਾਂ ਨੂੰ ਅੱਗ ਲਗਾਉਣ ਦੀ ਇਜਾਜ਼ਤ ਨਹੀਂ | ਸਰਕਾਰਾਂ ਵਲੋਂ ਆਮ ਕਿਸਾਨਾਂ ਨੂੰ ਪੇਡੂ ਸੁਸਾਇਟੀ ਰਾਹੀ ਮੁਫ਼ਤ ਵਿਚ ਪਰਾਲੀ ਨਸ਼ਟ ਕਰਨ ਵਾਲੇ ਸਾਧਨ ਪਹੁੰਚ ਵਿਚ ਕੀਤੇ ਜਾਣ | ਸਰਕਾਰ ਵਲੋਂ ਕਿਸਾਨਾਂ ਨੂੰ ਫ਼ਸਲੀ ਨੁਕਸਾਨ ਲਈ ਰਾਹਤ ਦੇਣੀ ਚਾਹੀਦੀ ਹੈ |