ਧਰਮਗੜ੍ਹ, 20 ਨਵੰਬਰ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀਆਂ ਵਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਏ ਜਾਦੇ ਹਨ, ਜਿਸ ਦੇ ਤਹਿਤ ਹੀ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆ ਵਲੋਂ ਵਿਸ਼ਾਲ ਨਗਰ ਕੀਰਤਨ ਅਕਾਲ ਅਕੈਡਮੀ ਤੋ ਵੱਖ-ਵੱਖ ਪਿੰਡਾਂ 'ਚ ਲਿਜਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਕਰਮਜੀਤ ਸਿੰਘ ਚੀਮਾ, ਅਕਾਲ ਅਕੈਡਮੀ ਦੇ ਪਿ੍ੰਸੀਪਲ ਅਨੁਰਾਧਾ ਬੱਬਰ ਅਤੇ ਰਾਜੀਵ ਅਰੋੜਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਤੋ ਸਵੇਰੇ ਰਵਾਨਾ ਹੋ ਕੇ ਪਿੰਡ ਗੰਢੂਆਂ, ਸੰਗਤਪੁਰਾ, ਗਿਦੜਿਆਣੀ, ਹਰਿਆਉ ਹੁੰਦੇ ਹੋਏ ਬਾਅਦ ਦੁਪਹਿਰ ਮੁੜ ਅਕਾਲ ਅਕੈਡਮੀ ਵਿਖੇ ਪੁੱਜੇ | ਨਗਰ ਕੀਰਤਨ ਦੌਰਾਨ ਅਕੈਡਮੀ ਦੇ ਬੱਚਿਆਂ ਨੇ ਜਿੱਥੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਓਥੇ ਨਾਲ ਹੀ ਗਤਕੇ ਦੇ ਅਦਭੁੱਤ ਜੌਹਰ ਵੀ ਸੰਗਤਾਂ ਨੂੰ ਵਿਖਾਏ | ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਅਤੇ ਅਕੈਡਮੀ ਵਲੋਂ ਇਸ ਨਗਰ ਕੀਰਤਨ ਚ ਸ਼ਾਮਲ ਹੋਈਆ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਜਥੇਦਾਰ ਗੁਰਲਾਲ ਸਿੰਘ ਫਤਹਿਗੜ੍ਹ ਮੈਬਰ ਸ਼੍ਰੋਮਣੀ ਕਮੇਟੀ, ਕਾਕਾ ਹਰਿੰਦਰ ਵੀਰ ਸਿੰਘ ਮੈਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ, ਧਰਮਜੀਤ ਸਿੰਘ ਧਰਮੂ ਸੰਗਤਪੁਰਾ, ਰਿਸੀਵਰ ਪਰਮਿੰਦਰ ਸਿੰਘ ਗੰਢੂਆਂ, ਡਾ. ਦਲਜੀਤ ਸਿੰਘ ਧਾਲੀਵਾਲ, ਮੈਨੇਜਰ ਭਾਈ ਨਾਇਬ ਸਿੰਘ, ਹਮੀਰ ਸਿੰਘ ਸੇਵਾਮੁਕਤ ਜੇ ਈ, ਸਵਰਾਜ ਸਿੰਘ ਸਰਪੰਚ ਹਰਿਆਉ ਕੋਠੇ, ਮਨਦੀਪ ਸਿੰਘ ਖਾਲਸਾ ਸਰਪੰਚ ਹਰਿਆਉ, ਅਕੈਡਮੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |