ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ)-ਐੱਚ.ਡੀ.ਐੱਫ.ਸੀ. ਬੈਂਕ ਦੀ ਬਰਾਂਚ ਲਹਿਰਾਗਾਗਾ ਵਲੋਂ ਲੋਹਟੀਆ ਵਾਲੀ ਧਰਮਸ਼ਾਲਾ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਕੀਤਾ | ਇਸ ਕੈਂਪ ਵਿਚ 30 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵਲੋਂ ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ | ਸ੍ਰੀ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਅਧਿਕਾਰੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਲਈ ਇਹ ਖ਼ੂਨਦਾਨ ਕੈਂਪ ਲਗਾ ਕੇ ਪੁੰਨ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤੇ ਖੂਨ ਦਾਨ ਨਾਲ ਕਿਸੇ ਨੂੰ ਨਵੀਂ ਜ਼ਿੰਦਗੀ ਦੇਖਣ ਨੂੰ ਮਿਲਦੀ ਹੈ | ਇਸ ਮੌਕੇ ਬੈਂਕ ਮੈਨੇਜਰ ਚੇਤਨ ਸ਼ਰਮਾ, ਅਵਤਾਰ ਸਿੰਘ, ਵਰੁਣ ਗਰਗ, ਸੁਨੀਲ ਗੋਇਲ, ਹਿਮਾਂਸ਼ੂ ਕੁਮਾਰ, ਰਵੀ ਬਾਂਸਲ, ਜਾਸਿਕ ਜਿੰਦਲ ਮੌਜੂਦ ਸਨ |