05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਟੈਗੋਰ ਵਿਦਿਆਲਿਆ ਨੇ ਅੰਤਰ ਸਕੂਲ ਖੇਡ ਮੁਕਾਬਲੇ 'ਚੋਂ 15 ਮੈਡਲ ਜਿੱਤੇ

ਅਜੀਤ ਡੈਸਕ 22-11-2025
ਲੌਂਗੋਵਾਲ, 21 ਨਵੰਬਰ (ਵਿਨੋਦ, ਖੰਨਾ) - ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਚ ਕਰਵਾਏ ਗਏ ਅੰਤਰ ਸਕੂਲ ਸਲਾਨਾ ਖੇਡ ਸਮਾਰੋਹ ਵਿਚ ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਹਨ | ਜਿਸ ਵਿਚ ਕੁੜੀਆਂ ਦੀ ਟੀਮ ਨੇ ਰੱਸਾਕਸ਼ੀ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਹੈ | ਇਸ ਤੋਂ ਇਲਾਵਾ ਜਸਕਰਨ ਸਿੰਘ ਨੇ 400 ਮੀਟਰ ਦੌੜ ਵਿਚ ਗੋਲਡ ਮੈਡਲ, ਨਵਜੋਤ ਕੌਰ ਨੇ ਸ਼ਾਟਪੁੱਟ ਅਤੇ ਡਿਸਕਸ ਵਿਚ 2 ਸਿਲਵਰ ਮੈਡਲ, ਗੁਰਦੀਪ ਸਿੰਘ ਨੇ ਲੰਮੀ ਛਾਲ ਵਿਚ ਬਰੋਨਜ਼ ਅਤੇ ਅਵਿਜੀਤ ਸਿੰਘ ਨੇ ਸ਼ਾਟਪੁੱਟ ਵਿਚ ਬਰੋਨਜ਼ ਮੈਡਲ ਜਿੱਤਿਆ ਹੈ | ਇਹਨਾਂ ਖੇਡਾਂ ਵਿਚ ਟੈਗੋਰ ਵਿਦਿਆਲਿਆ ਨੇ 11 ਗੋਲਡ, 2 ਸਿਲਵਰ ਅਤੇ 2 ਬਰੋਨਜ਼ ਮੈਡਲ ਸਮੇਤ ਕੁੱਲ 15 ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਕੁਲਦੀਪ ਸਿੰਘ ਮੰਡੇਰ, ਜਤਿੰਦਰ ਰਿਸ਼ੀ, ਗੋਬਿੰਦ ਸਿੰਘ ਤੇ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਨੇ ਸਨਮਾਨ ਕੀਤਾ ਹੈ ਅਤੇ ਜਿੱਤ ਲਈ ਡੀ.ਪੀ.ਈ. ਗੁਰਪ੍ਰੀਤ ਸਿੰਘ, ਮੈਡਮ ਸੁਨੀਤਾ ਸ਼ਰਮਾ ਅਤੇ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਅਲੌਕਿਕ ਨਗਰ ਕੀਰਤਨ 24 ਨੂੰ ਅਗਲੀ ਖ਼ਬਰ ਸÏਰਵ ਦੀ ਯਾਦ 'ਚ ਬਣਾਇਆ ਕੰਪਲੈਕਸ ਬਣਿਆ ਲੋਕਾਂ ਦੀ ਪਹਿਲੀ ਪਸੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।