ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਵਿਚ ਜ਼ਰੂਰਤ ਮੁਤਾਬਕ ਪਹੁੰਚੀ ਡੀ.ਏ.ਪੀ. ਅਤੇ ਯੂਰੀਆ ਖਾਦ <br/>
ਅਜੀਤ ਡੈਸਕ
26-11-2025
ਕਣਕ ਦੀ ਫ਼ਸਲ ਲਈ 110 ਕਿੱਲੋ ਪ੍ਰਤੀ ਏਕੜ ਯੂਰੀਆ ਦੀ ਕੀਤੀ ਜਾਂਦੀ ਹੈ ਸਿਫ਼ਾਰਸ਼
ਸੰਗਰੂਰ-ਇਸ ਸੰਬੰਧੀ ਖੇਤੀਬਾੜੀ ਅਫ਼ਸਰ ਡਾ: ਇੰਦਰਜੀਤ ਸਿੰਘ ਭੱਟੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਫ਼ਸਲ ਲਈ 55 ਕਿੱਲੋ ਡੀ.ਏ.ਪੀ. ਦੀ ਜ਼ਰੂਰਤ ਬਿਜਾਈ ਮੌਕੇ ਹੁੰਦੀ ਹੈ | ਹੁਣ ਜਦੋਂ ਬਿਜਾਈ ਮੁਕੰਮਲ ਹੋ ਚੁੱਕੀ ਹੈ ਤਾਂ ਫ਼ਸਲ ਲਈ 110 ਕਿੱਲੋ ਪ੍ਰਤੀ ਏਕੜ ਯੂਰੀਆ ਖਾਦ ਦੀ ਜ਼ਰੂਰਤ ਹੈ ਜੋ ਤਿੰਨ ਬਰਾਬਰ ਹਿੱਸਿਆ ਵਿਚ ਖੇਤ ਵਿਚ ਪਾਈ ਜਾਂਦੀ ਹੈ | ਪਹਿਲੀ ਵਾਰ ਯੂਰੀਆ ਖਾਦ ਕਣਕ ਦੀ ਫ਼ਸਲ ਨੰੂ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਅਤੇ ਦੂਜੀ ਖ਼ੁਰਾਕ ਪਾਣੀ ਤੋਂ ਬਾਅਦ ਪਾਈ ਜਾਂਦੀ ਹੈ | ਯੂਰੀਆ ਖਾਦ ਦੀ ਅਖੀਰਲੀ ਖ਼ੁਰਾਕ ਦੂਜੇ ਪਾਣੀ ਤੋਂ ਪਹਿਲਾਂ ਪਾਈ ਜਾਵੇ |