29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਕਲਾਕਾਰ ਵਿਦਿਆਰਥੀਆਂ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਭੇਜਿਆ 50 ਹਜ਼ਾਰ ਦਾ ਇਨਾਮ <br/>

ਅਜੀਤ ਡੈਸਕ 26-11-2025
ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਅਜੀਤ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਗਾਏ ਗੀਤਾਂ ਉੱਤੇ ਸਥਾਨਕ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਕੀਤੀ ਕੋਰੀਓਗਰਾਫੀ ਦੀ ਖ਼ੂਬਸੂਰਤ ਪੇਸ਼ਕਾਰੀ ਤੋਂ ਖ਼ੁਸ਼ ਹੁੰਦਿਆਂ ਡਾ. ਹਮਦਰਦ ਨੇ 50 ਹਜਾਰ ਰੁਪਏ ਦਾ ਚੈੱਕ ਇਨਾਮ ਵਜੋਂ ਭੇਜਿਆ ਹੈ | ਇਨਾਮ ਦਾ ਇਹ ਚੈੱਕ ਅਜੀਤ ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਸਥਾਨਕ ਅਕਾਲ ਕਾਲਜ ਆਫ਼ ਐਜੂਕੇਸ਼ਨ ਵਿਖੇ ਹੋਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੂੰ ਸੌਂਪਿਆ | ਸ. ਖਹਿਰਾ ਨੇ ਡਾ. ਹਮਦਰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੀਤਾਂ ਵਿਚ ਸੁਹਜਤਾ ਅਤੇ ਮਖਮਲੀ ਰਵਾਨੀ ਹੈ | ਸੂਫੀ ਕਵੀਆਂ ਤੋਂ ਲੈ ਕੇ ਆਧੁਨਿਕ ਕਵੀਆਂ ਦੀਆਂ ਰਚਨਾਵਾਂ ਉੱਤੇ ਗਾਇਨ ਰਾਹੀਂ ਡਾ. ਹਮਦਰਦ ਨੇ ਇੱਕ ਸੰਜੀਦਾ ਗਾਇਕ ਹੋਣ ਦਾ ਪ੍ਰਮਾਣ ਦਿੱਤਾ ਹੈ | ਚੈੱਕ ਹਾਸਲ ਕਰਨ ਸਮੇਂ ਕੋਰੀਓਗਰਾਫੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਮੇਜਰ ਸਿੰਘ ਚੱਠਾ, ਡਾ. ਹਰਜਿੰਦਰ ਸਿੰਘ ਡਾਕਟਰ ਅਤੇ ਇੰਚਾਰਜ ਰਮਨਦੀਪ ਕੌਰ ਵੀ ਵਿਦਿਆਰਥੀਆਂ ਸਮੇਤ ਮੌਜੂਦ ਸਨ | ਇਸ ਮੌਕੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਚੇਅਰਮੈਨ ਸੁੱਖੀ ਬਾਠ, ਪੰਜਾਬੀ ਭਵਨ ਬ੍ਰਹਮਟਨ (ਕੈਨੇਡਾ) ਦੇ ਸੰਸਥਾਪਕ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਕੈਨੇਡਾ ਤੋਂ ਪਹੁੰਚੇ ਹਰਬੰਸ ਸਿੰਘ ਜੰਡਾਲੀ, ਪ੍ਰਭਦਿਆਲ ਸਿੰਘ ਖੰਨਾ, ਅਭੈਜੀਤ ਸਿੰਘ ਗਰੇਵਾਲ ਅਤੇ ਕੰਵਰਜੀਤ ਸਿੰਘ ਬਰਾੜ ਤੋਂ ਇਲਾਵਾ ਡਾ. ਐਚ.ਐਸ ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਓਾਕਾਰ ਸਿੰਘ ਤੇਜੇ, ਬਲਬੀਰ ਕੌਰ ਰਾਏਕੋਟੀ, ਡਾ. ਜੋਤੀ ਗੁਪਤਾ ਸੰਚਾਲਕ 'ਦਾ ਜਿਸਟ', ਪਿ੍ੰ: ਡਾ. ਸੁਖਦੀਪ ਕੌਰ, ਪਿ੍ੰ. ਡਾ. ਅਮਨਦੀਪ ਕੌਰ, ਪਿ੍ੰ. ਡਾ. ਅਮਨਦੀਪ ਕੌਰ ਬਾਠ, ਪ੍ਰੋ. ਡਾ. ਜਸਪਾਲ ਸਿੰਘ, ਡਾ. ਨਿਰਪਜੀਤ ਸਿੰਘ, ਡਾ. ਹਰਪ੍ਰੀਤ ਕੌਰ ਖ਼ਾਲਸਾ, ਸ਼ਿਵ ਆਰੀਆ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ ਡਾ. ਸੁਖਵਿੰਦਰ ਸਿੰਘ ਡਾਇਰੈਕਟਰ ਲਾਇਫ ਗਾਰਡ ਨਰਸਿੰਗ ਕਾਲਜ, ਮਹੰਤ ਹਰਪਾਲ ਦਾਸ, ਬਲਦੇਵ ਸਿੰਘ ਗੋਸਲ, ਪ੍ਰਵੀਨ ਬਾਂਸਲ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਮੂਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਸੁਖਵਿੰਦਰ ਸਿੰਘ ਲੋਟੇ ਜਨਰਲ ਸਕੱਤਰ ਮਾਲਵਾ ਲਿਖਾਰੀ ਸਜ਼ਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਰਾਜ ਕੁਮਾਰ ਅਰੋੜਾ, ਪਿ੍ੰ. ਚਰਨਜੀਤ ਕੌਰ ਪਟਿਆਲਾ, ਮਨਮੋਹਨ ਸਿੰਘ, ਦਲਬਾਰ ਸਿੰਘ ਚੱਠੇ, ਬਲਵੰਤ ਸਿੰਘ ਜੋਗਾ, ਸੁਖਮਿੰਦਰ ਸਿੰਘ ਭੱਠਲ, ਡਾ. ਜਗਦੀਪ ਕੌਰ ਅਹੂਜਾ ਪਿ੍ੰਸੀਪਲ ਤਾਰਾ ਕਾਲਜ, ਸਤਦੇਵ ਸ਼ਰਮਾ, ਰਾਜਦੀਪ ਕੌਰ ਬਰਾੜ, ਡਾ. ਮਹਿਬੂਬ ਥਿੰਦ, ਅਵਤਾਰ ਸਿੰਘ ਚੋਟੀਆ, ਜਸਵਿੰਦਰ ਸਿੰਘ ਬਿੱਟਾ, ਮੀਤ ਸਕਰੌਦੀ, ਜੰਗ ਸਿੰਘ ਫੱਟੜ, ਸੁਰਿੰਦਰ ਕੌਰ ਜੰਡਾਲੀ, ਹਰਸਿਮਰਤ ਕੌਰ, ਅਰਸ਼ੀਆ ਗਰਗ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਨੰਦਗੜ੍ਹ ਵਿਖੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, 2 ਲੱਖ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਵਿਚ ਜ਼ਰੂਰਤ ਮੁਤਾਬਕ ਪਹੁੰਚੀ ਡੀ.ਏ.ਪੀ. ਅਤੇ ਯੂਰੀਆ ਖਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।