29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਨੰਦਗੜ੍ਹ ਵਿਖੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, 2 ਲੱਖ ਦਾ ਹੋਇਆ ਨੁਕਸਾਨ <br/>

ਅਜੀਤ ਡੈਸਕ 26-11-2025
ਭਵਾਨੀਗੜ੍ਹ, 25 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨੰਦਗੜ੍ਹ ਵਿਖੇ ਬੀਤੀ ਰਾਤ ਇਕ ਘਰ ਨੂੰ ਅੱਗ ਲੱਗ ਜਾਣ ਕਾਰਨ ਪਰਿਵਾਰਿਕ ਮੈਂਬਰਾਂ ਦੇ ਵਾਲ-ਵਾਲ ਬਚਣ ਅਤੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨੰਦਗੜ੍ਹ ਦੇ ਦਿਹਾੜੀ ਕਰਦੇ ਸੁਖਦੇਵ ਸਿੰਘ ਪੁੱਤਰ ਅਜਮੇਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਖਾਣਾ ਪਾ ਕੇ ਹਟੇ ਹੀ ਸਨ, ਤਾਂ ਉਸ ਨੂੰ ਘਰ ਦੇ ਅੰਦਰਲੇ ਪਾਸੇ ਬਿਜਲੀ ਦਾ ਸ਼ਾਟ ਸਰਕਟ ਹੁੰਦਾ ਨਜ਼ਰ ਆਇਆ, ਅਤੇ ਦੇਖਦੇ ਹੀ ਦੇਖਦਿਆਂ ਘਰ ਨੂੰ ਅੱਗ ਲੱਗੀ ਹੋਈ ਸੀ, ਜਿਸ ਦੌਰਾਨ ਉਸ ਵਲੋਂ ਰੌਲਾ ਪਾਉਣ 'ਤੇ ਉਸ ਦੇ ਪਰਿਵਾਰਿਕ ਮੈਂਬਰ ਘਰ ਤੋਂ ਬਾਹਰ ਕੱਢੇ ਅਤੇ ਪਿੰਡ ਵਾਸੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਅੱਗ ਨੂੰ ਬੁਝਾਉਣ ਦਾ ਯਤਨ ਕਰਦਿਆਂ ਅੱਗ ਬੁਝਾਊ ਗੱਡੀ ਨੂੰ ਸੂਚਿਤ ਕੀਤਾ | ਪਿੰਡ ਵਾਸੀਆਂ ਦੇ ਸਹਿਯੋਗ ਅਤੇ ਅੱਗ ਬੁਝਾਊ ਗੱਡੀ ਦੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਸ ਸਮੇਂ ਤੱਕ ਘਰ ਵਿਚ ਖੜਾ ਮੋਟਰ ਸਾਈਕਲ, ਕੂਲਰ, 3 ਪੱਖੇ, ਘਰ ਵਿਚ ਪਸ਼ੂਆਂ ਲਈ ਰੱਖੀ ਤੂੜੀ ਅਤੇ ਹੋਣ ਸਮਾਨ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਗਿਆ | ਉਨ੍ਹਾਂ ਦੱਸਿਆ ਕਿ ਘਰ ਦੀ ਛੱਤ ਜੋ ਗਾਡਰ ਬਾਲਿਆਂ ਦੀ ਸੀ, ਵੀ ਅੱਗ ਲੱਗਣ ਨਾਲ ਖ਼ਰਾਬ ਹੋਣ ਕਾਰਨ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਇਸ ਮੌਕੇ 'ਤੇ ਮਸਜਿਦ ਕਮੇਟੀ ਦੇ ਆਗੂ ਸਰਦਾਰਾ ਖ਼ਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਨਿਹਾਲ ਸਿੰਘ ਨੰਦਗੜ੍ਹ ਨੇ ਅੱਗ ਲੱਗਣ ਨਾਲ ਹੋਏ ਨੁਕਸਾਨ 'ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਦਿਹਾੜੀਦਾਰ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਅਤੇ ਧਾਰਮਿਕ ਸੰਸਥਾਵਾਂ ਨੇੜੇ ਹੋ ਰਹੀ ਹੈ ਸ਼ਰਾਬ ਦੀ ਵਿਕਰੀ <br/> ਅਗਲੀ ਖ਼ਬਰ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਕਲਾਕਾਰ ਵਿਦਿਆਰਥੀਆਂ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਭੇਜਿਆ 50 ਹਜ਼ਾਰ ਦਾ ਇਨਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।