29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸਰਕਾਰੀ ਸਕੂਲਾਂ ਅਤੇ ਧਾਰਮਿਕ ਸੰਸਥਾਵਾਂ ਨੇੜੇ ਹੋ ਰਹੀ ਹੈ ਸ਼ਰਾਬ ਦੀ ਵਿਕਰੀ <br/>

ਅਜੀਤ ਡੈਸਕ 26-11-2025
ਸ਼ੇਰਪੁਰ, 25 ਨਵੰਬਰ (ਮੇਘ ਰਾਜ ਜੋਸ਼ੀ)-ਸੂਬੇ ਦੇ ਵਿਚ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੰਗੀ ਪੱਧਰ 'ਤੇ ਚਲਾਈ ਹੋਈ ਹੈ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕੇ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ, ਪਰ ਕੀ ਇਹ ਜੰਗ ਸਿਰਫ਼ ਚਿੱਟੇ ਖ਼ਿਲਾਫ਼ ਹੀ ਹੈ? ਜਾਂ ਕੀ ਸ਼ਰਾਬ ਨਸ਼ਾ ਨਹੀਂ ਹੈ? ਇਹ ਵੱਡੇ ਸਵਾਲ ਉਸ ਮੌਕੇ ਸਰਕਾਰੀ ਨੀਤੀਆਂ ਦਾ ਮੂੰਹ ਚਿੜਾਉਂਦੇ ਹਨ ਜਦੋਂ ਖਾਲੀ ਹੋ ਰਹੇ ਸਰਕਾਰੀ ਖ਼ਜ਼ਾਨੇ ਨੂੰ ਭਰਨ ਦੀ ਲਾਲਸਾ ਨਾਲ ਧੜਾਧੜ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ ਅਤੇ ਇਸ ਤੋਂ ਵੀ ਹੱਦ ਇਹ ਸਰਕਾਰੀ ਠੇਕੇ ਖੋਲ੍ਹਣ ਮੌਕੇ ਧਾਰਮਿਕ ਸਥਾਨ ਤੇ ਵਿੱਦਿਆ ਦਾ ਮੰਦਰ ਕਹੇ ਜਾਣ ਵਾਲੇ ਸਕੂਲ ਵੀ ਨਹੀਂ ਦੇਖੇ ਜਾਂਦੇ ਅਜਿਹਾ ਹੀ ਵਾਪਰ ਰਿਹਾ ਹੈ ਜ਼ਿਲ੍ਹਾ ਸੰਗਰੂਰ ਦੇ ਸਰਕਲ ਸ਼ੇਰਪੁਰ ਅੰਦਰ ਜਿੱਥੇ ਸਰਕਾਰੀ ਸਕੂਲਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਨੇੜੇ ਸ਼ਰੇਆਮ ਸ਼ਰਾਬ ਦੀ ਵਿੱਕਰੀ ਹੋ ਰਹੀ ਹੈ ਅਤੇ ਸੂਬੇ ਦਾ ਭਵਿੱਖ ਬਣਨ ਵਾਲੇ ਵਿਦਿਆਰਥੀਆਂ ਸਾਹਮਣੇ ਪਿਆਕੜ ਨਸ਼ੇ ਵਿਚ ਝੂਮਦੇ ਇਹਨਾਂ ਠੇਕਿਆਂ ਤੋਂ ਬੋਤਲਾਂ ਖ਼ਰੀਦ ਕਰਦੇ ਨਜ਼ਰ ਆਉਂਦੇ ਹਨ, ਭਾਵੇਂ ਕਿ ਸਿੱਖਿਆ ਤੇ ਸਿਹਤ ਵਿਭਾਗਾਂ ਵਲੋਂ ਅਧਿਆਪਕਾਂ ਨੂੰ ਵਿਭਾਗ ਵਲੋਂ ਕੋਈ ਵੀ ਤੰਬਾਕੂ ਪਦਾਰਥ ਸੰਸਥਾ ਦੇ 100 ਗਜ ਦੇ ਘੇਰੇ ਅੰਦਰ ਵੇਚਿਆ ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਅਜਿਹਾ ਸੰਸਥਾ ਦੇ ਬਾਹਰ ਨੋਟਿਸ ਲਾਉਣ ਲਈ ਕਿਹਾ ਗਿਆ ਹੈ, ਪਰ ਸ਼ਰਾਬ ਦੇ ਇਹ ਠੇਕੇ ਕਿਸ ਅਧਿਕਾਰੀ ਦੀ ਸਹਿ ਨਾਲ ਚੱਲ ਰਹੇ ਹਨ, ਇਹ ਸਵਾਲੀਆਂ ਨਿਸ਼ਾਨ ਹਨ, ਦੱਸਣਯੋਗ ਹੈ ਕਿ ਪਿੰਡ ਰਾਮ ਨਗਰ ਛੰਨਾ ਵਿਖੇ ਸਰਕਾਰੀ ਸਕੂਲ ਦੇ ਬਿਲਕੁਲ ਨੇੜੇ ਸ਼ਰਾਬ ਦਾ ਠੇਕਾ ਚੱਲ ਰਿਹਾ ਹੈ, ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਦੇ ਨੇੜੇ ਵੀ ਸ਼ਰਾਬ ਦਾ ਠੇਕਾ ਅਤੇ ਸ਼ੇਰਪੁਰ ਕਸਬੇ ਦੇ ਮੰਦਰ ਦੇ ਨੇੜੇ ਵੀ ਸ਼ਰਾਬ ਦਾ ਠੇਕਾ ਮੌਜੂਦ ਹੈ |
ਇਹ ਠੇਕੇ ਬੰਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ-ਆਗੂ
ਇਸ ਸਬੰਧੀ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਕਾਮਰੇਡ ਹਰਗੋਬਿੰਦ ਸਿੰਘ, ਖੇਤੀਬਾੜੀ ਅਤੇ ਕਿਸਾਨ ਵਿਕਾਸ ਮੰਚ ਦੇ ਸੂਬਾ ਆਗੂ ਚੌਧਰੀ ਬਹਾਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨੇੜੇ ਸ਼ਰਾਬ ਦਾ ਵਿਕਣਾ ਬਹੁਤ ਮੰਦਭਾਗਾ ਹੈ | ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇਵੇਗਾ ਤਾਂ ਉਨ੍ਹਾਂ ਵਲੋਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਠੇਕੇਦਾਰਾਂ ਦੀ ਗੁੰਡਾਗਰਦੀ ਨਾਲ ਵੇਚੇ ਜਾ ਰਹੇ ਨਸ਼ੇ ਖ਼ਿਲਾਫ਼ ਕਾਰਵਾਈ ਕਰਵਾਉਣ ਸੰਬੰਧੀ ਮੰਗ <br/> ਅਗਲੀ ਖ਼ਬਰ ਨੰਦਗੜ੍ਹ ਵਿਖੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, 2 ਲੱਖ ਦਾ ਹੋਇਆ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।