ਧੂਰੀ, 3 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਨੰਬਰਦਾਰ ਯੂਨੀਅਨ 643 ਧੂਰੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਕੇਸਰ ਸਿੰਘ ਜੱਖਲਾਂ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਲਈ ਨੰਬਰਦਾਰਾਂ ਵਿਚ ਭਾਰੀ ਰੋਸ ਕੀਤਾ ਗਿਆ ਹੈ, ਇਸ ਮੌਕੇ ਪ੍ਰਧਾਨ ਕੇਸਰ ਸਿੰਘ ਜੱਖਲਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਕਿ ਨੰਬਰਦਾਰਾਂ ਦੇ ਰੋਸ ਨੂੰ ਖ਼ਤਮ ਕੀਤਾ ਜਾ ਸਕੇ | ਇਸ ਮੌਕੇ ਪ੍ਰਧਾਨ ਕੇਸਰ ਸਿੰਘ ਜੱਖਲਾਂ , ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਜੋਗਿੰਦਰ ਸਿੰਘ ਪਲਾਸੋਰ, ਦਰਬਾਰਾ ਸਿੰਘ ਕਾਂਝਲਾ, ਜਸਪਾਲ ਸਿੰਘ ਕਾਂਝਲਾ, ਵੀਰਇੰਦਰ ਸਿੰਘ ਭੁੱਲਰਹੇੜ੍ਹੀ ਸੈਕਟਰੀ, ਸੁਖਦੇਵ ਸਿੰਘ ਜਹਾਂਗੀਰ, ਮਾਸਟਰ ਜਗਤਾਰ ਸਿੰਘ ਹਸਨਪੁਰ, ਸੁਖਵਿੰਦਰ ਸਿੰਘ ਭਲਵਾਨ, ਬਲਦੇਵ ਸਿੰਘ ਬੁਗਰਾ, ਪ੍ਰਦੁਮਣ ਸਿੰਘ ਬਟੂਹਾ, ਗੁਰਦੇਵ ਸਿੰਘ ਭੁੱਲਰਹੇੜੀ, ਪਰਮਜੀਤ ਸਿੰਘ ਭੁੱਲਰਹੇੜੀ, ਅੰਮਿ੍ਤਪਾਲ ਸਿੰਘ ਬੇਲੇਵਾਲ, ਜਸਪਾਲ ਸਿੰਘ ਬਰੜਵਾਲ, ਮਲਕੀਤ ਸਿੰਘ ਬਟੂਹਾ, ਹਰਵਿੰਦਰ ਸਿੰਘ ਕਾਂਝਲਾ, ਨਿਰਮਲ ਸਿੰਘ ਬੇਨੜਾ, ਬਲਵੀਰ ਸਿੰਘ ਬਮਾਲ, ਅਮਨਦੀਪ ਸਿੰਘ ਰਾਜੋਮਾਜਰਾ, ਨਿਰਮਲ ਸਿੰਘ ਰਾਜੋਮਾਜਰਾ, ਅਮਰਜੀਤ ਸਿੰਘ ਹਸਨਪੁਰ ਅਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ |