ਸੰਗਰੂਰ, 3 ਦਸੰਬਰ (ਧੀਰਜ ਪਸੋਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕ ਪਿ੍ੰਸ ਸਿੰਗਲਾ, ਏਕਤਾ ਸਿੰਗਲਾ ਅਤੇ ਮੈਡਮ ਆਰਤੀ ਕਾਲੜਾ ਦੀ ਅਗਵਾਈ 'ਚ ਵਿੱਦਿਅਕ ਟੂਰ ਲਗਾਇਆ | ਵਿਦਿਆਰਥੀਆਂ ਦੇ ਗਰੁੱਪ ਨੂੰ ਪਟਿਆਲਾ ਵਿਖੇ ਗੁਰਦਵਾਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ, ਓਮੈਕਸ ਮਾਲ, ਚਿੜੀਆ ਘਰ, ਸ਼ੀਸ ਮਹਿਲ, ਪ੍ਰਮੇਸਵਰ ਦੁਵਾਰ ਆਦਿ ਸਥਾਨ ਦਿਖਾਏ ਗਏ | ਵਿੱਦਿਅਕ ਟੂਰ ਦੇ ਨਾਲ ਗਏ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਸਥਾਨਾਂ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦਾ ਬਹੁਤ ਆਨੰਦ ਮਾਨਿਆ |