22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੀ.ਐੱਸ.ਪੀ. ਰਣਵੀਰ ਸਿੰਘ ਧੂਰੀ ਦਾ ਸਨਮਾਨ <br/>

ਅਜੀਤ ਡੈਸਕ 04-12-2025
ਧੂਰੀ, 3 ਦਸੰਬਰ (ਲਖਵੀਰ ਸਿੰਘ ਧਾਂਦਰਾ)-ਐਂਟੀ ਕਰੱਪਸ਼ਨ ਵੈੱਲਫੇਅਰ ਸੋਸਾਇਟੀ ਵਲੋਂ ਧੂਰੀ ਦੇ ਡੀ.ਐੱਸ.ਪੀ ਰਣਵੀਰ ਸਿੰਘ ਦਾ ਉਨ੍ਹਾਂ ਦੀ ਲੰਬੇ ਸਮੇਂ ਤੋਂ ਤਨਦੇਹੀ, ਇਮਾਨਦਾਰੀ ਅਤੇ ਸਮਾਜਕ ਜ਼ਿੰਮੇਵਾਰੀ ਨਾਲ ਭਰਪੂਰ ਸੇਵਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਮੌਕੇ ਐਂਟੀ ਕਰਪਸ਼ਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਵਲੋਂ ਰਣਬੀਰ ਸਿੰਘ ਡੀ ਐਸ ਪੀ ਦੀ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਐਂਟੀ ਕਰਪਸ਼ਨ ਵੈੱਲਫੇਅਰ ਸੋਸਾਇਟੀ ਦੇ ਪੰਜਾਬ ਪ੍ਰਧਾਨ ਨੱਥੂ ਰਾਮ ਲਹਿਰਾਗਾਗਾ ਨੇ ਇਸ ਮੌਕੇ ਕਿਹਾ ਕਿ ਡੀ.ਐੱਸ.ਪੀ ਰਣਵੀਰ ਸਿੰਘ ਆਪਣੇ ਫ਼ਰਜ਼ ਨੂੰ ਹਮੇਸ਼ਾ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਧੂਰੀ ਇਲਾਕੇ ਵਿਚ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਉਨ੍ਹਾਂ ਦੀ ਭੂਮਿਕਾ ਕਾਬਿਲੇ ਤਾਰੀਫ਼ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਡੀ.ਐੱਸ.ਪੀ ਰਣਵੀਰ ਸਿੰਘ ਇੱਕ ਨੇਕ ਦਿਲ, ਅਮਨ-ਪਸੰਦ ਅਤੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਤਤਪਰ ਰਹਿਣ ਵਾਲੇ ਅਧਿਕਾਰੀ ਹਨ | ਇਸ ਮੌਕੇ ਸਮਾਜ ਸੇਵਕ ਸੁਰੇਸ਼ ਕੁਮਾਰ ਬਾਂਸਲ ਬਾਂਸਲ ਸਵੀਟਸ ਵਾਲੇ, ਧਰਮਪਾਲ ਧਰਮਾ ਪ੍ਰਧਾਨ ਵਪਾਰ ਮੰਡਲ, ਵਿਕਾਸ ਵਰਮਾ ਪੰਜਾਬ ਪ੍ਰਧਾਨ ਉਕਾਬ ਫੈਡਰੇਸ਼ਨ, ਸਮਾਜ ਸੇਵਕ ਸੁਭਾਸ ਚੰਦ ਸੁਹਾਗ ਜਵੈਲਰਜ਼ ਵਾਲੇ, ਜਾਗ ਸਿੰਘ ਸਾਬਕਾ ਸਰਪੰਚ ਭੁੱਲਰਹੇੜੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਬੱਸ ਸਟੈਂਡ ਰੋਡ ਦੇ ਨਵੀਨੀਕਰਨ ਦੇ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।