22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਾਤਾ ਚਿੰਤਪੁਰਨੀ ਵਿਖੇ ਵਿਨਰਜੀਤ ਗੋਲਡੀ ਜੋਤੀ ਪ੍ਰਚੰਡ ਕਰਨਗੇ-ਬਾਂਸਲ

ਅਜੀਤ ਡੈਸਕ 22-12-2025
ਸੰਗਰੂਰ, 21 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਲਈ ਹਰ ਸਾਲ ਦੀ ਤਰ੍ਹਾਂ ਜੈ ਮਾਂ ਚਿੰਤਪੁਰਨੀ ਚੈਰੀਟੇਬਲ ਟਰੱਸਟ ਭਵਾਨੀਗੜ੍ਹ ਅਤੇ ਦਿੱਲੀ ਵਲੋਂ ਆਪਣੀ ਧਰਮਸ਼ਾਲਾ ਨਜ਼ਦੀਕ ਛੱਤਰੀ ਮੋੜ, ਚਿੰਤਪੁਰਨੀ ਵਿਖੇ 31 ਦਸੰਬਰ ਨੂੰ ਮਾਤਾ ਰਾਣੀ ਦੀ ਚੌਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ਟਰੱਸਟ ਦੇ ਚੇਅਰਮੈਨ ਸੰਜੀਵ ਬਾਂਸਲ ਅਤੇ ਪ੍ਰਧਾਨ ਚਰਨਜੀਵ ਬਾਂਸਲ ਨੇ ਦੱਸਿਆ ਕਿ ਮਾਤਾ ਰਾਣੀ ਦੀ ਅਪਾਰ ਕਿਰਪਾ ਸਦਕਾ ਮਾਤਾ ਰਾਣੀ ਦੀ ਜੋਤੀ ਪ੍ਰਚੰਡ ਕਰਨ ਲਈ ਮਾਤਾ ਦੇ ਭਗਤ ਵਿਨਰਜੀਤ ਸਿੰਘ ਗੋਲਡੀ, ਹਲਕਾ ਇੰਚਾਰਜ ਸੁਨਾਮ, ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਉਪ ਚੇਅਰਮੈਨ ਪੀ.ਆਰ.ਟੀ.ਸੀ ਸ਼ਾਮ ਨੂੰ 8 ਵਜੇ ਆ ਰਹੇ ਹਨ | ਟਰੱਸਟ ਦੇ ਪੈਟਰਨ ਸੁਨੀਲ ਗੁਪਤਾ ਅਤੇ ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਮਾਤਾ ਰਾਣੀ ਦਾ ਭੰਡਾਰਾ ਪੂਰਾ ਦਿਨ ਅਟੁੱਟ ਚੱਲੇਗਾ | ਟਰੱਸਟ ਦੇ ਕੈਸ਼ੀਅਰ ਨਰੇਸ਼ ਗੋਇਲ, ਸਕੱਤਰ ਸਤੀਸ਼ ਗਰਗ, ਹਰਿੰਦਰ ਗੋਇਲ, ਰਤਨ ਕਾਂਸਲ, ਬਾਲੀ ਜਿੰਦਲ, ਬਲਦੇਵ ਸਿੰਘ ਅਤੇ ਜਗਦੀਸ਼ ਅਰੋੜਾ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਕਿ ਸਾਰੇ ਆ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਨਵਾਂ ਸਾਲ ਮਾਤਾ ਦੇ ਸਥਾਨ ਤੋਂ ਸ਼ੁਰੂ ਕਰੋ |

ਪਿਛਲੀ ਖ਼ਬਰ ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੱਲ੍ਹ ਅਗਲੀ ਖ਼ਬਰ ਜਖੇਪਲ ਵਿਖੇ ਡੀ. ਟੀ. ਐੱਫ. ਦੀ 36ਵੀਂ ਵਜ਼ੀਫ਼ਾ ਪ੍ਰੀਖਿਆ ਸਫ਼ਲਤਾ ਪੂਰਵਕ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।