22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗਰਾਮ ਪੰਚਾਇਤ ਛਪਾਰ ਵਲੋਂ ਘਰਾਂ ਦਾ ਕੂੜਾ ਚੁੱਕਣ ਲਈ ਵਿਸ਼ੇਸ਼ ਆਟੋ ਦਾ ਪ੍ਰਬੰਧ <br/>

ਅਜੀਤ ਡੈਸਕ 22-12-2025
ਅਹਿਮਦਗੜ੍ਹ, 21 ਦਸੰਬਰ (ਸੁਖਜੀਤ ਸਿੰਘ ਖੇੜਾ)-ਪਿੰਡ ਛਪਾਰ ਦੀ ਪੰਚਾਇਤ ਵਲੋਂ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਗਰਾਮ ਪੰਚਾਇਤ ਵਲੋਂ ਪਿੰਡ ਦੇ ਘਰਾਂ ਦੇ ਕੂੜੇ ਦੇ ਪੱਕੇ ਪ੍ਰਬੰਧ ਲਈ ਵਿਸ਼ੇਸ਼ ਆਟੋ ਦਾ ਪ੍ਰਬੰਧ ਕੀਤਾ ਗਿਆ ਹੈ | ਸਮੁੱਚੀ ਗ੍ਰਾਮ ਪੰਚਾਇਤ ਵਲੋਂ ਅੱਜ ਇਸ ਆਟੋ ਨੂੰ ਰਸਮੀ ਤੌਰ 'ਤੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਰਵਾਨਾ ਕੀਤਾ | ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜਾ ਸੁੱਟਣ ਦੀ ਵੱਡੀ ਸਮੱਸਿਆ ਦੇ ਪੱਕੇ ਹੱਲ ਲਈ ਘਰਾਂ ਤੋਂ ਕੂੜਾ ਚੁੱਕਣ ਲਈ ਇਹ ਕੂੜੇ ਵਾਲੀ ਆਟੋ ਹਰੇਕ ਘਰ ਤੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਲੈ ਕੇ ਜਾਇਆ ਕਰੇਗਾ ਅਤੇ ਜਿਸ ਨਾਲ ਪਿੰਡ ਵਿਚ ਗੰਦਗੀ ਨਹੀਂ ਫੈਲੇਗੀ ਤੇ ਪਿੰਡ ਸਾਫ਼ ਸੁਥਰਾ ਰਹੇਗਾ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਅੰਤਰਰਾਜੀ ਨਾਕੇ ਲਗਾ ਕੇ 145 ਵਾਹਨਾਂ ਦੀ ਕੀਤੀ ਚੈਕਿੰਗ 32 ਵਹੀਕਲਾਂ ਦੇ ਕੀਤੇ ਚਲਾਨ ਅਤੇ 1 ਵਹੀਕਲ ਨੂੰ ਕੀਤਾ ਬਾਊਾਡ... ਅਗਲੀ ਖ਼ਬਰ ਨਿਤਿਸ਼ ਕੁਮਾਰ ਵਲੋਂ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਹਿਜ਼ਾਬ ਉਤਾਰਨ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।