11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਵਿਚੋਂ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ-ਖੰਡੇਬਾਦ <br/>

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ. ਗਗਨਦੀਪ ਸਿੰਘ ਖੰਡੇਬਾਦ ਆਗੂਆਂ ਤੇ ਵਰਕਰਾਂ ਦਾ ਪਿਆਰ ਕਬੂਲਦੇ ਹੋਏ | ਤਸਵੀਰ : ਵਰਿੰਦਰ ਭਾਰਦਵਾਜ <br/> 25-12-2025
ਮੂਨਕ, 24 ਦਸੰਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ) - ਹੁਣ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਮੁੱਖ ਮੰਤਰੀ ਹੋਣਗੇ, ਪੰਜਾਬ ਵਿਚ ਖੇਤਰੀ ਪਾਰਟੀ ਨੂੰ ਇੱਕ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ਹੜ੍ਹਾਂ ਦੌਰਾਨ ਵੀ ਬਹੁਤ ਸਾਰੇ ਜ਼ਿਲਿ੍ਹਆਂ 'ਚ ਗਏ, ਤਰਨ ਤਾਰਨ ਚੋਣ ਤੋਂ ਬਾਅਦ ਲਗਾਤਾਰ ਅਕਾਲੀ ਦਲ ਨੂੰ ਲੋਕ ਚਾਹੁਣ ਲੱਗ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲਹਿਰਾਗਾਗਾ ਤੋਂ ਹਲਕਾ ਇੰਚਾਰਜ ਸ੍ਰ. ਗਗਨਦੀਪ ਸਿੰਘ ਖੰਡੇਬਾਦ ਵਲੋ ਮੂਨਕ ਵਿਖੇ ਹੌਸਲਾ ਅਫਜ਼ਾਈ ਕਰਨ ਲਈ ਜਿੱਤੇ ਤੇ ਹਾਰੇ ਉਮੀਦਵਾਰਾਂ ਤੇ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵੱਡੀ ਤਾਦਾਦ 'ਚ ਲੋਕ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਰਹੇ ਹਨ ਅਤੇ ਨਵੇਂ ਸਾਲ ਵਿਚ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਸਾਡੇ ਨਾਲ ਜੁੜਨਗੇ | ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਪਿੱਠ ਤੇ ਚਟਾਨ ਦੀ ਤਰ੍ਹਾਂ ਖੜ੍ਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਅਬਜਰਵਰ ਹਰਪਾਲ ਸਿੰਘ ਖਡਿਆਲ, ਸਰਕਲ ਪ੍ਰਧਾਨ ਜੁਗਰਾਜ ਸਿੰਘ ਭੁਟਾਲ, ਕੇਵਲ ਸਿੰਘ ਰਾਏ ਧਰਾਨਾ, ਮਾ. ਰਾਮ ਸਿੰਘ ਦੇਹਲਾ, ਚੇਅਰਮੈਨ ਗੋਲਡੀ ਚੀਮਾਂ, ਚੇਅਰਮੈਨ ਨਿਰਮਲ ਸਿੰਘ ਕੜੈਲ, ਚੇਅਰਮੈਨ ਗੁਰਦੀਪ ਸਿੰਘ ਮਕੌਰੜ ਸਾਹਿਬ, ਯੂਥ ਆਗੂ ਗੁਰਵਿੰਦਰ ਸਿੰਘ ਸ਼ੇਰਗੜ੍ਹ, ਸੂਰਜ ਮੱਲ ਗੁਲਾੜੀ, ਬੀਬੀ ਦਲਜੀਤ ਕੌਰ ਭੁੱਲਰ, ਸਰਬਜੀਤ ਸਿੰਘ ਸੁਰਜਣ ਭੈਣੀ, ਸੁਖਜਿੰਦਰ ਸਿੰਘ ਸੁੱਖੀ, ਗੁਰਿੰਦਰਜੀਤ ਸਿੰਘ ਗੁੱਨੀ ਮਕੌਰੜ ਸਾਹਿਬ, ਮਨਿੰਦਰ ਸਿੰਘ ਮਕੋਰੜ ਸਾਹਿਬ, ਯਾਦਵਿੰਦਰ ਸਿੰਘ ਰਾਜਲਹੇੜੀ, ਸੁਰਜੀਤ ਸਿੰਘ ਰਾਓ ਮੂਨਕ, ਦਰਬਾਰਾ ਸਿੰਘ, ਸ਼ਿੰਦਰ ਸਿੰਘ ਸ਼ੇਰਗੜ੍ਹ, ਸਿਮਰਤ ਸਿੰਘ ਮਕੌਰੜ ਸਾਹਿਬ, ਜੱਗੀ ਕੈਂਥ, ਗੁਰਕੀਰਤ ਸਿੰਘ ਸ਼ੇਰਗੜ੍ਹ, ਗੁਰਸੇਵਕ ਜਵੰਦਾ, ਦੀਪੀ ਢਿੱਲੋਂ, ਮਨੀ ਜਵੰਦਾ ਤੇ ਪ੍ਰੀਤਮ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੀ.ਪੀ.ਆਈ. (ਐਮ) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ <br/> ਅਗਲੀ ਖ਼ਬਰ ਡਾ. ਸਕਰੌਦੀ ਦੀ ਪੁਸਤਕ 'ਚਾਰ ਨਾਵਲ' ਦਾ ਲੋਕ ਅਰਪਣ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।