12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੀ.ਪੀ.ਆਈ. (ਐਮ) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ <br/>

ਧੂਰੀ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਦੇ ਹੋਏ ਸੀ.ਪੀ.ਆਈ. (ਐਮ) ਦੇ ਆਗੂ | ਤਸਵੀਰ : ਸੰਜੇ ਲਹਿਰੀ <br/> 25-12-2025
ਧੂਰੀ, 24 ਦਸੰਬਰ (ਸੰਜੇ ਲਹਿਰੀ) - ਸ਼ਹੀਦ ਜਥੇਦਾਰ ਜੰਗੀਰ ਸਿੰਘ ਕੌਲਸੇੜੀ ਭਵਨ ਸੀ.ਪੀ.ਆਈ. (ਐਮ) ਦਫ਼ਤਰ ਧੂਰੀ ਵਿਖੇ ਸੀ.ਪੀ.ਆਈ. (ਐਮ) ਵਲੋਂ ਜ਼ਿਲ੍ਹਾ ਸੰਗਰੂਰ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਾਮਰੇਡ ਫੱਲੜ ਸਿੰਘ ਲੱਡਾ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਕਾਮਰੇਡ ਜੋਗਿੰਦਰ ਸਿੰਘ ਕੁੰਭੜਵਾਲ ਵਲੋਂ ਕੀਤੀ ਗਈ | ਸਟੇਜ ਦੀ ਕਰਵਾਈ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਨੇ ਨਿਭਾਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸਾਰੇ ਸੂਬਾ ਸਕੱਤਰੇਤ ਮੈਂਬਰ ਹਾਜ਼ਰ ਹੋਏ | ਮੀਟਿੰਗ ਵਿਚ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪੂਰੇ ਦੇਸ ਅਤੇ ਪੰਜਾਬ ਵਿਚ ਪੂਰੀ ਤਰ੍ਹਾਂ ਤਕੜੀ ਹੋ ਰਹੀ ਹੈ ਤੇ ਆਪਣੇ ਮੁੱਦਿਆਂ ਉੱਪਰ ਪਹਿਰਾ ਦੇ ਰਹੀ ਹੈ, ਤੇ ਪਾਰਟੀ ਵਿਚ ਨਵੀਂ ਭਰਤੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਪੰਜਾਬ ਅੰਦਰ ਆਪ ਦੀ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਤੇ ਪੰਜਾਬ ਅੰਦਰ ਨਸ਼ਾ, ਭਿ੍ਸ਼ਟਾਚਾਰ, ਬੇਰੁਜ਼ਗਾਰੀ, ਲੁੱਟ ਖੋਹ, ਕਤਲ ਦਿਨੋ-ਦਿਨ ਵਧ ਰਹੇ ਹਨ ਤੇ ਪੁਲਿਸ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ, ਜਿਸ ਕਾਰਨ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ | ਉਨ੍ਹਾਂ ਕਿਹਾ ਪੰਜਾਬ ਅੰਦਰ 2027 ਦੀਆਂ ਚੋਣਾਂ ਪਾਰਟੀ ਵਲੋਂ ਆਪਣੇ ਪੱਧਰ ਤੇ ਲੜੀਆ ਜਾਣਗੀਆਂ ਤੇ ਸਾਰੀਆਂ ਵਿਧਾਨ ਸਭਾ ਸੀਟਾਂ ਉੱਪਰ ਉਮੀਦਵਾਰਾਂ ਦੀ ਚੋਣ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਇਹ ਚੋਣ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਲੜੀ ਜਾਵੇਗੀ | ਉਨ੍ਹਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨਰੇਗਾ ਦਾ ਨਾਂ ਬਦਲ ਰਹੇ ਹਨ ਜਿਸ ਦਾ ਪਾਰਟੀ ਦੇਸ ਭਰ ਵਿਚ ਵਿਰੋਧ ਕਰੇਗੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵੀ ਸੱਦੀ ਗਈ ਹੈ | ਇਸ ਮੌਕੇ ਮੀਟਿੰਗ ਵਿਚ ਸੂਬਾ ਸਕੱਤਰੇਤ ਮੈਂਬਰਾਨ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਗੁਰਦਰਸ਼ਨ ਸਿੰਘ ਖਾਸਪੁਰ, ਭੂਪ ਚੰਦ ਚੰਨੋ, ਬਲਜੀਤ ਸਿੰਘ ਗਰੇਵਾਲ, ਸਤਿਨਾਮ ਸਿੰਘ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਅਬਦੁਲ ਸਤਾਰ, ਸੁਖਪ੍ਰੀਤ ਸਿੰਘ ਜੋਹਲ, ਗੁਰਨੇਕ ਸਿੰਘ ਭੱਜਲ, ਜਤਿੰਦਰਪਾਲ ਸਿੰਘ, ਜੋਗਾ ਸਿੰਘ ਉੱੱਪਲੀ, ਸਤਿੰਦਰ ਪਾਲ ਸਿੰਘ ਚੀਮਾ, ਹਰਬੰਸ ਸਿੰਘ ਨਮੋਲ, ਹੰਗੀ ਖਾਨ, ਜੋਗਿੰਦਰ ਸਿੰਘ ਵੱਧਣ, ਮੱਖਣ ਸਿੰਘ ਜਖੇਪਲ, ਪਾਲ ਸਿੰਘ ਨਮੋਲ, ਪਰਮਜੀਤ ਕੌਰ ਭੱਟੀਵਾਲ, ਸਿੰਗਾਰਾ ਸਿੰਘ ਬਲਿਆਲ, ਅਮਰੀਕ ਸਿੰਘ ਮੂਲੋਵਾਲ, ਜੀਤ ਸਿੰਘ ਘਰਾਚੋਂ, ਯਸ਼ਪਾਲ ਸ਼ਰਮਾ, ਸੰਤ ਸਿੰਘ ਤੇ ਚੰਦ ਸਿੰਘ ਜਹਾਂਗੀਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ 27 ਨੰੂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਵਿਚੋਂ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ-ਖੰਡੇਬਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।