10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੋਟਰਸਾਈਕਲ ਸਵਾਰ ਸਾਬਕਾ ਫ਼ੌਜੀ ਦੀ ਹਾਦਸੇ 'ਚ ਮੌਤ <br/>

ਅਹਿਮਦਗੜ੍ਹ ਪੋਹੀੜ ਰੋਡ ਫਲਾਈਓਵਰ ਵਾਪਰੇ ਭਿਆਨਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਨੁਕਸਾਨਿਆ ਮੋਟਰਸਾਈਕਲ | ਤਸਵੀਰ : ਰਣਧੀਰ ਸਿੰਘ ਮਹੋਲੀ <br/> 28-12-2025
ਅਹਿਮਦਗੜ੍ਹ, 27 ਦਸੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਸੰਘਣੀ ਧੁੰਦ ਦੇ ਕਾਰਨ ਅਹਿਮਦਗੜ੍ਹ ਤੋਂ ਪੋਹੀੜ ਨੂੰ ਜਾਣ ਵਾਲੇ ਫਲਾਈਓਵਰ ਦੇ ਉੱਪਰ ਭਿਆਨਕ ਹਾਦਸਾ ਵਾਪਰ ਕਾਰਨ ਮੋਟਰਸਾਈਕਲ ਸਵਾਰ ਰਾਹਗੀਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਦੇ ਮੁਤਾਬਕ ਲਾਗਲੇ ਪਿੰਡ ਮਹੌਲੀ ਕਲਾਂ ਤੋਂ ਸਾਬਕਾ ਫ਼ੌਜੀ ਜਸਪ੍ਰੀਤ ਸਿੰਘ ਉਮਰ ਕਰੀਬ 47 ਸਾਲ ਪੁੱਤਰ ਬੰਤ ਸਿੰਘ ਮਹੌਲੀ ਕਲਾਂ ਜੋ ਕਿ ਅਹਿਮਦਗੜ੍ਹ ਪੋਹੀੜ ਫਲਾਈ ਓਵਰ 'ਤੇ ਮੋਟਰਸਾਈਕਲ ਜਾ ਰਿਹਾ ਸੀ ਅਤੇ ਪੁਲ ਦੇ ਉੱਪਰ ਨਾਮਾਲੂਮ ਵਾਹਨ ਦੇ ਨਾਲ ਟਕਰਾ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਵਾਲੇ ਸਥਾਨ 'ਤੇ ਪਹੁੰਚੇ 112 ਪੁਲਿਸ ਮੁਲਾਜ਼ਮ ਏ. ਐਸ. ਆਈ. ਹਰਵਿੰਦਰ ਸਿੰਘ ਅਤੇ ਪੀ.ਐੱਚ.ਜੀ ਸੁਨੀਲ ਕੁਮਾਰ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਿ੍ਤਕ ਦੇ ਵਾਰਸਾਂ ਨੂੰ ਸੂਚਿਤ ਕੀਤਾ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ |

ਪਿਛਲੀ ਖ਼ਬਰ ਸਾਮਾਨ ਦੇ ਪੈਸੇ ਮੰਗੇ ਤਾਂ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਰੇਹੜੀ ਵਾਲੇ ਦੀ ਕੀਤੀ ਕੁੱਟਮਾਰ <br/> ਅਗਲੀ ਖ਼ਬਰ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੇ ਰੀਡਰ ਸੱਯਦ ਸ਼ਕੀਲ ਅਹਿਮਦ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।