10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਮਾਨ ਦੇ ਪੈਸੇ ਮੰਗੇ ਤਾਂ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਰੇਹੜੀ ਵਾਲੇ ਦੀ ਕੀਤੀ ਕੁੱਟਮਾਰ <br/>

ਰੇਹੜੀ ਚਾਲਕ ਮੰਗਲ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 28-12-2025
ਬਠਿੰਡਾ, 27 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਆਰੀਆ ਸਮਾਜ ਚੌਕ 'ਚ ਕੁਝ ਲੋਕਾਂ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਰੇਹੜੀ ਲਗਾਉਣ ਵਾਲੇ ਦੀ ਕੁੱਟਮਾਰ ਕਰਨ ਤੋਂ ਬਾਅਦ ਜਿੱਥੇ ਉਸ ਦੇ ਮੋਬਾਈਲ ਨੂੰ ਤੋੜਿਆ ਗਿਆ ਹੈ, ਉਥੇ ਹੀ 14 ਹਜਾਰ ਰੁਪਏ ਦੀ ਨਕਦੀ ਲੁੱਟ ਕਰਦੇ ਹੋਏ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਰੇਹੜੀ ਚਾਲਕ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ | ਥਾਣਾ ਕੋਤਵਾਲੀ ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਸੁਰਖਪੀਰ ਰੋਡ ਦੇ ਰਹਿਣ ਵਾਲੇ ਮੰਗਲ ਨੇ ਦੱਸਿਆ ਕਿ ਉਹ ਆਰੀਆ ਸਮਾਜ ਚੌਕ 'ਚ ਜੁਰਾਬਾਂ, ਟੋਪੀ ਆਦਿ ਗਰਮ ਕੱਪੜੇ ਦੀ ਰੇਹੜੀ ਲਗਾਉਣ ਦਾ ਕੰਮ ਕਰਦਾ ਹੈ | ਉਸ ਕੋਲ ਇਕ ਅਲਟੋ ਕਾਰ 'ਚ ਸਵਾਰ ਹੋ ਕੇ ਇਕ ਵਿਅਕਤੀ ਆਇਆ ਜਿਸ ਨੇ 750 ਰੁਪਏ ਦਾ ਸਮਾਨ ਲੈ ਲਿਆ ਤੇ ਉਸ ਨੂੰ 200 ਰੁਪਏ ਦੇਣ ਲੱਗਾ, ਜਦੋਂ ਉਸ ਨੇ ਪੂਰੇ ਪੈਸੇ ਮੰਗੇ ਤਾ ਸ਼ਰਾਬੀ ਹਾਲਤ 'ਚ ਉਕਤ ਵਿਅਕਤੀ ਨੇ ਉਸ ਨੂੰ ਖ਼ੁਦ ਪੁਲਿਸ ਮੁਲਾਜ਼ਮ ਦੱਸਦੇ ਹੋਏ ਧਮਕੀ ਦੇਣ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਮੰਗਲ ਨੇ ਕਿਹਾ ਕਿ ਜਦੋਂ ਉਹ ਆਪਣੇ ਭਰਾ ਨੂੰ ਫੋਨ ਕਰਨ ਲੱਗਾ ਤਾਂ ਉਕਤ ਵਿਅਕਤੀ ਨੇ ਉਸ ਦਾ ਮੋਬਾਈਲ ਫੜ੍ਹ ਕੇ ਤੋੜ ਦਿੱਤਾ | ਇਸ ਦੌਰਾਨ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਉਸ ਨਾਲ ਕੁੱਟਮਾਰ ਕਰਦੇ ਹੋਏ 14 ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਇਸ ਮਾਮਲੇ ਸਬੰਧੀ ਡੀ.ਐਸ.ਪੀ. ਸਿਟੀ-1 ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਰੇਹੜੀ ਵਾਲਾ ਨੌਜਵਾਨ ਦੀ ਸ਼ਿਕਾਇਤ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਗਏ ਹਨ | ਜਾਂਚ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਸਾਬਕਾ ਫ਼ੌਜੀ ਦੀ ਹਾਦਸੇ 'ਚ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।