ਜ਼ੀਰਾ, 17 ਜੂਨ (ਪ੍ਰਤਾਪ ਸਿੰਘ ਹੀਰਾ)-ਅੱਜ ਯੂਥ ਕਸ਼ਯਪ ਰਾਜਪੂਤ ਸਭਾ ਦੀ ਵਿਸ਼ੇਸ਼ ਮੀਟਿੰਗ ਮੋਤੀ ਬਾਗ਼ ਸ਼ਾਹਵਾਲਾ ਰੋਡ ਜ਼ੀਰਾ ਵਿਖੇ ਕਰਮਜੀਤ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ਯੂਥ ਕਸ਼ਯਪ ਰਾਜਪੂਤ ਸਭਾ ਦੀ ਮੈਂਬਰਸ਼ਿਪ ਵਧਾਉਣ ਲਈ ਸੀਨੀਅਰ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਵਾਤਾਵਰਨ ਨੂੰ ਹਰਿਆ-ਭਰਿਆ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪੰਛੀਆਂ ਦੇ ਰਹਿਣ ਬਸੇਰੇ ਲਈ ਆਲ੍ਹਣੇ ਲਗਾਉਣ ਦਾ ਟੀਚਾ ਮਿਥਿਆ ਗਿਆ | ਕੌੜਾ ਨੇ ਕਿਹਾ ਕਿ ਅੱਜ ਸਾਡੇ ਕਸ਼ਯਪ ਰਾਜਪੂਤ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ | ਜੇਕਰ ਅਸੀਂ ਸਰਕਾਰਾਂ ਤੋਂ ਆਪਣੇ ਬਣਦੇ ਹੱਕ ਲੈਣੇ ਹਨ ਤਾਂ ਆਪਣੇ ਗਿਲੇ ਸ਼ਿਕਵੇ ਤੇ ਨਿੱਜੀ ਸਵਾਰਥ ਤਿਆਗ ਕੇ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ | ਇਸ ਸਮੇਂ ਹਾਜ਼ਰ ਕਰਮਜੀਤ ਸਿੰਘ ਕੌੜਾ, ਰਾਜਿੰਦਰਪਾਲ ਸਿੰਘ ਰਾਜਾ, ਬੋਹੜ ਸਿੰਘ, ਮਨਜੀਤ ਸਿੰਘ ਕੌੜਾ, ਰਾਜ ਕੁਮਾਰ ਕੌੜਾ, ਬਗ਼ੀਚਾ ਸਿੰਘ ਕੰਗ, ਪਰਮਜੀਤ ਸਿੰਘ ਧਿਆਣਾ, ਅਵਤਾਰ ਸਿੰਘ ਠੇਕੇਦਾਰ, ਸੁਮਿੰਦਰ ਸਿੰਘ ਰਾਜਪੂਤ, ਰਮਨ ਕੁਮਾਰ ਕੌੜਾ, ਮਹਿਲ ਸਿੰਘ, ਸੁਰਜੀਤ ਸਿੰਘ, ਹੈਮਨ ਕੌੜਾ, ਗੌਰਵ ਕੁਮਾਰ ਕੌੜਾ, ਏਕਮਜੀਤ ਸਿੰਘ ਕੌੜਾ ਆਦਿ ਹਾਜ਼ਰ ਸਨ |