ਮਮਦੋਟ ,17 ਜੂਨ (ਰਾਜਿੰਦਰ ਸਿੰਘ ਹਾਂਡਾ)-ਬੀ.ਐੱਸ.ਐੱਫ ਵਲੋਂ ਪਾਕਿਸਤਾਨ ਵਾਲੇ ਪਾਸਿਓਾ ਡਰੋਨ ਰਾਹੀਂ ਸੁੱਟੀ ਗਈ ਅੱਧਾ ਕਿੱਲੋ ਅਫ਼ੀਮ ਦੇ ਪੈਕਟ ਸਮੇਤ ਤਿੰਨ ਵਿਅਕਤੀਆਂ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਰਾਜਾ ਰਾਏ ਥਾਣਾ ਲੱਖੋ ਕੇ ਬਹਿਰਾਮ, ਲਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਗੰਧੂ ਕਿਲਚਾ ਉਤਾੜ ਥਾਣਾ ਮਮਦੋਟ ਅਤੇ ਨਛੱਤਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਚੱਕ ਭੰਗੇ ਵਾਲਾ ਥਾਣਾ ਮਮਦੋਟ ਨੂੰ ਕਾਬੂ ਕੀਤਾ ਗਿਆ ਹੈ | ਸੀਮਾ ਸੁਰੱਖਿਆ ਬਲ ਵਲੋਂ ਕਾਬੂ ਕੀਤੇ ਇਨ੍ਹਾਂ ਵਿਅਕਤੀਆਂ ਨੂੰ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਜਿਨ੍ਹਾਂ ਵਲੋਂ ਪੁੱਛਗਿੱਛ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |