18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਾਰਿਸ਼ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਅਜੀਤ ਡੈਸਕ 18-06-2025
ਮੱਖੂ, 17 ਜੂਨ (ਵਰਿੰਦਰ ਮਨਚੰਦਾ)-ਅੱਜ ਮਾਨਸੂਨ ਦੀ ਹੋਈ ਪਹਿਲੀ ਬਾਰਿਸ਼ ਨਾਲ ਜਿੱਥੇ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ, ਉੱਥੇ ਮੱਖੂ ਤੇ ਆਸ-ਪਾਸ ਦੇ ਪਿੰਡਾਂ ਦੀਆਂ ਸੜਕਾਂ ਪਾਣੀ 'ਚ ਡੁੱਬੀ ਗਈਆਂ | ਬਾਰਸ਼ ਤੋਂ ਬਾਅਦ ਹੋਏ ਖ਼ੁਸ਼ਗਵਾਰ ਮੌਸਮ ਨਾਲ ਲੋਕਾਂ ਨੇ ਗਰਮੀ ਦੇ ਪ੍ਰਕੋਪ ਤੇ ਲੋਅ ਤੋਂ ਰਾਹਤ ਮਹਿਸੂਸ ਕੀਤੀ ਹੈ | ਅੱਜ ਦੀ ਬਾਰਸ਼ ਨਾਲ ਜਿੱਥੇ ਰਾਹਗੀਰਾਂ ਨੂੰ ਪੇ੍ਰਸ਼ਾਨ ਹੋਣਾ ਪਿਆ | ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਮਗਰੋਂ ਜਿੱਥੇ ਤਾਪਮਾਨ 'ਚ ਕਮੀ ਆਈ ਹੈ, ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਝੋਨੇ ਦੀ ਲਵਾਈ ਦਾ ਕੰਮ ਵੀ ਤੇਜ਼ੀ ਫੜਨ ਲੱਗਿਆ ਹੈ | ਲੇਬਰ ਦੀ ਸਮੱਸਿਆ ਹੋਣ ਕਾਰਨ ਝੋਨੇ ਦੀ ਲਵਾਈ ਘੱਟ ਰਫ਼ਤਾਰ ਨਾਲ ਚੱਲ ਰਹੀ ਹੈ, ਪਰ ਅੱਜ ਬਾਰਸ਼ ਹੋਣ ਕਾਰਨ ਝੋਨੇ ਦੀ ਲਵਾਈ ਦੇ ਕੰਮ ਨੇ ਤੇਜ਼ੀ ਫੜ੍ਹੀ ਹੈ | ਕਿਸਾਨਾਂ ਨੇ ਅੱਗੇ ਦੱਸਿਆ ਕਿ ਝੋਨੇ ਦੀ ਲਵਾਈ ਦਾ ਕੰਮ ਇਕੱਠਾ ਸ਼ੁਰੂ ਹੁੰਦਾ ਹੈ, ਜਿਸ ਕਰਕੇ ਲੇਬਰ ਦੀ ਸਮੱਸਿਆ ਆਉਂਦੀ ਹੈ | ਬਾਰਿਸ਼ ਦੇ ਦਿਨਾਂ ਵਿਚ ਲੇਬਰ ਦੀ ਮੰਗ ਜ਼ਿਆਦਾ ਵੱਧ ਜਾਂਦੀ ਹੈ, ਪ੍ਰੰਤੂ 15-20 ਦਿਨਾਂ ਵਿਚ ਝੋਨੇ ਦੀ ਲਵਾਈ ਦਾ ਕੰਮ ਕਾਫ਼ੀ ਨਿਪਟ ਜਾਵੇਗਾ |

ਪਿਛਲੀ ਖ਼ਬਰ ਮਾਰ ਦੇਣ ਦੀ ਨੀਅਤ ਨਾਲ ਕੀਤੀ ਸਿੱਧੀ ਫਾਇਰਿੰਗ ਅਗਲੀ ਖ਼ਬਰ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਅਫ਼ੀਮ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।