18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਾਰ ਦੇਣ ਦੀ ਨੀਅਤ ਨਾਲ ਕੀਤੀ ਸਿੱਧੀ ਫਾਇਰਿੰਗ

ਅਜੀਤ ਡੈਸਕ 18-06-2025
ਫ਼ਿਰੋਜ਼ਪੁਰ, 17 ਜੂਨ (ਸੁਖਵਿੰਦਰ ਸਿੰਘ)-ਮਾਰ ਦੇਣ ਦੀ ਨੀਅਤ ਨਾਲ ਸਿੱਧੀ ਫਾਇਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਦਸਤੀ ਰਿਵਾਲਵਰ ਸਮੇਤ ਕਾਬੂ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਹੈ ਕਿ ਅੰਸ਼ ਅਤੇ ਆਰੀਅਨ ਪੁੱਤਰ ਅਰੁਣ ਸਹਿਤਾ ਵਾਸੀ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਆਪਣੇ ਮੋਟਰਸਾਈਕਲ 'ਤੇ ਯੂਨੀਅਨ ਤੋਂ ਘਰ ਆ ਰਹੇ ਸੀ ਤਾਂ ਘਰ ਦੀ ਗਲੀ ਦੇ ਮੋੜ 'ਤੇ ਅਚਾਨਕ ਇਕ ਐਕਟਿਵਾ ਸਵਾਰ ਨੇ ਬਿਨਾਂ ਇੰਡੀਕੇਟਰ ਦਿੱਤੇ ਐਕਟਿਵਾ ਮੋੜ ਦਿੱਤੀ ਤਾਂ ਅੰਸ਼ ਨੇ ਉਨ੍ਹਾਂ ਨੂੰ ਕਿਹਾ ਕਿ ਤੂੰ ਇੰਡੀਕੇਟਰ ਤਾਂ ਦੇ ਦਿੰਦਾ ਉਹ ਬੋਲਣ ਲੱਗ ਪਿਆ ਅਤੇ ਕਿਹਾ ਕਿ ਤੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੈਂ ਦੇਵ ਕੰਤੋੜ ਦਾ ਭਰਾ ਹਾਂ ਫਿਰ ਉਹ ਆਪਣੇ ਆਪ ਘਰ ਚਲੇ ਗਏ ਤਾਂ ਕੁੱਝ ਸਮੇਂ ਬਾਅਦ ਹੀ ਅੰਸ਼ ਦੇ ਦੋਸਤ ਆਰੀਅਨ ਨੂੰ ਇੰਸਟਾਗ੍ਰਾਮ ਆਈ.ਡੀ ਤੇ ਫੋਨ ਦੇਵ ਕੰਤੋੜ ਪੁੱਤਰ ਸੋਨੰੂ ਕੰਤੋੜ ਵਾਸੀ ਗਲੀ ਕੁਮਾਰ ਵਾਲੀ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦਾ ਆਇਆ ਤਾਂ ਗਾਲ਼ੀ ਗਲੋਚ ਕਰਨ ਲੱਗ ਪਿਆ | ਜਦੋਂ ਉਹ ਬਾਹਰ ਗਲੀ ਵਿੱਚ ਆਏ ਤਾਂ ਦੇਵ ਉਕਤ ਵੰਸ਼ ਪੁੱਤਰ ਜਗਮੋਹਨ ਆਦਿ ਬਾਹਰ ਗਲੀ ਵਿੱਚ ਆ ਕੇ ਇੱਟਾਂ ਰੋੜੇ ਚਲਾਉਣ ਲੱਗ ਪਏ ਜਿੱਥੇ ਗਲੀ ਵਿੱਚ ਸਟਰੀਟ ਲਾਈਟ ਜਗਦੀ ਸੀ ਅਤੇ ਸਾਫ ਦਿੱਖ ਰਿਹਾ ਸੀ ਦੇਵ ਪੁੱਤਰ ਸੋਨੂੰ ਨੇ ਦਸਤੀ ਰਿਵਾਲਵਰ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਅੰਸ਼ ਵੱਲ ਸਿੱਧਾ ਫਾਇਰ ਕੀਤਾ | ਉਸ ਦੀ ਵੱਖੀ ਤੇ ਲੱਗਾ ਫਿਰ ਦੂਸਰਾ ਫਾਇਰ ਕੀਤਾ ਉਸ ਦੀ ਖੱਬੀ ਬਾਂਹ 'ਤੇ ਲੱਗਾ | ਸਿਟੀ ਥਾਣਾ ਦੇ ਸਹਾਇਕ ਥਾਣੇ ਦਾ ਸੁਖਚੈਨ ਸਿੰਘ ਨੇ ਸ਼ਿਕਾਇਤਕਰਤਾ ਅੰਸ਼ ਉਰਫ਼ ਬਾਦਲ ਪੁੱਤਰ ਮੂਲ ਚੰਦ ਪੁੱਤਰ ਦਾਰਾ ਮਸੀਹ ਵਾਸੀ ਗਲੀ ਕੁਮਾਰ ਵਾਲੀ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਬਿਆਨਾਂ ਦੇ ਆਧਾਰ ਤੇ ਦੇਵ ਕੰਤੋੜ ਪੁੱਤਰ ਸੋਨੰੂ ਕੰਤੋੜ, ਨਾਮਾਲੂਮ ਪੁੱਤਰ ਸੋਨੰੂ ਕੰਤੋੜ, ਵੰਸ਼ ਪੁੱਤਰ ਜਗਮੋਹਨ, ਮੋਨੂੰ ਕੰਤੋੜ ਪੁੱਤਰ ਪ੍ਰੇਮ ਕੁਮਾਰ, ਮਿੰਟੂ ਮੰਡ ਅਤੇ ਸ਼ਿੰਟੂ ਪੁੱਤਰ ਪਵਨ ਕੁਮਾਰ ਵਾਸੀ ਗਲੀ ਕੁਮਾਰ ਵਾਲੀ ਭੱਟੀਆਂ ਵਾਲੀ ਬਸਤੀ ਫ਼ਿਰੋਜ਼ਪੁਰ ਸ਼ਹਿਰ 'ਤੇ 109,190,191,125 ਬੀ ਐਨ ਐੱਸ 25/27 ਐਕਟ 307,336, 148,149 ਆਈ.ਪੀ.ਸੀ ਐਕਟ ਤਹਿਤ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਢੇ ਤਿੰਨ ਮਹੀਨੇ ਫ਼ਿਰੋਜ਼ਪੁਰ ਪੁਲਿਸ ਵਲੋਂ ਅਰਬਾਂ ਰੁਪਏ ਦੇ ਨਸ਼ਿਆਂ ਅਤੇ ਹਥਿਆਰਾਂ... ਅਗਲੀ ਖ਼ਬਰ ਬਾਰਿਸ਼ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।