18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੁਰੂਹਰਸਹਾਏ ਵਾਸੀ ਦੀਪਕ ਸ਼ਰਮਾ ਵਲੋਂ ਵਿਧਾਇਕ ਫੌਜਾ ਸਿੰਘ ਸਰਾਰੀ 'ਤੇ ਭਿ੍ਸ਼ਟਾਚਾਰ ਕਰਨ ਦੇ ਲਾਏ ਕਥਿਤ ਦੋਸ਼

ਅਜੀਤ ਡੈਸਕ 18-06-2025
ਗੁਰੂਹਰਸਹਾਏ, 17 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਵਾਸੀ ਦੀਪਕ ਸ਼ਰਮਾ ਵਲੋਂ ਅੱਜ ਸਬੂਤਾਂ ਸਮੇਤ ਆਪ ਵਿਧਾਇਕ ਫੌਜਾ ਸਿੰਘ ਨੂੰ ਭਿ੍ਸ਼ਟਾਚਾਰ ਦੇ ਕਥਿਤ ਦੋਸ਼ਾਂ 'ਚ ਪੂਰੀ ਤਰ੍ਹਾਂ ਬੇਨਕਾਬ ਕਰਦਿਆਂ ਵਿਧਾਇਕ ਦੀ ਤੁਰੰਤ ਛੁੱਟੀ ਕਰਨ ਦੀ ਆਵਾਜ਼ ਉਠਾਈ ਹੈ | ਦੀਪਕ ਸ਼ਰਮਾ ਨੇ ਕਿਹਾ ਕਿ ਆਪ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਗ਼ਰੀਬ ਲੋਕਾਂ ਦੀ ਲੁੱਟ ਕਰਕੇ ਕਰੋੜਾਂ ਦੀ ਜਾਇਦਾਦ ਆਵਦੇ ਨਾਮ ਖ਼ਰੀਦੀ ਹੈ | ਦੀਪਕ ਸ਼ਰਮਾ ਨੇ ਬਤੌਰ ਸਬੂਤ ਦਿਖਾਉਂਦੇ ਹੋਏ ਦੱਸਿਆ ਕਿ ਇਕ ਬੁਲੇਟ ਮੋਟਰਸਾਈਕਲ 3 ਲੱਖ, ਇਕ ਸਕਾਰਪੀਓ ਗੱਡੀ 22 ਲੱਖ ਰੁਪਏ, ਇਕ ਸਮਿਥ ਵੈਸਣ ਦੀ ਰਿਵਾਲਵਰ 6.5 ਲੱਖ ਦੀ, ਇਕ ਪੰਪ ਐਕਸ਼ਨ ਗੰਨ 65 ਹਜ਼ਾਰ ਦੀ ਅਤੇ ਗੁਰੂਹਰਸਹਾਏ ਦੇ ਨੇੜੇ ਬਣਾਇਆ ਅਨੰਦ ਨਿਵਾਸ 122 ਮਰਲੇ, ਜਿਸ ਦੇ ਪਲਾਟ ਦੀ ਕੀਮਤ ਲਗਭਗ 42 ਲੱਖ ਰੁਪਏ ਅਤੇ ਉਸ ਉੱਤੇ 30 ਲੱਖ ਰੁਪਏ ਲਗਾ ਕੇ ਕੋਠੀ ਬਣਾਈ ਹੈ, ਜੋ ਕਿ ਵਿਧਾਇਕ ਦੀ ਪਤਨੀ ਚਰਨਜੀਤ ਕੌਰ ਦੇ ਨਾਮ ਹੈ, ਇਕ 102 ਮਰਲੇ ਦਾ ਪਲਾਟ ਜੋ ਕਿ ਲਗਭਗ 1.5 ਕਰੋੜ ਦਾ ਨਿਊ ਅਨੰਦ ਪਾਰਕ ਵਿਊ ਕਾਲੋਨੀ ਦੇ ਨਾਲ ਜੋ ਕਿ ਪੈਟਰੋਲ ਪੰਪ ਲਗਾਉਣ ਲਈ ਖ਼ਰੀਦਿਆ | ਦੀਪਕ ਸ਼ਰਮਾ ਨੇ ਕਿਹਾ ਕਿ ਵਿਧਾਇਕ ਦੀ ਪਤਨੀ ਦੋਨਾਂ ਦੇ ਨਾਮ ਫ਼ਿਰੋਜ਼ਪੁਰ ਦੀਪ ਇਨਕਲੇਵ ਸਤੀਏ ਵਾਲਾ ਰਕਬਾ 16-16 ਮਰਲੇ ਦੇ 3 ਪਲਾਟ ਅਤੇ 2 ਕੋਠੀਆਂ ਪਤਨੀ, ਖ਼ੁਦ ਵਿਧਾਇਕ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਹਨ, ਜਿਸ ਦੀ ਕੀਮਤ ਕਰੀਬਨ 2.5 ਕਰੋੜ ਦੇ ਆਸ ਪਾਸ ਹੈ | ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਮੁੱਖ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਇਹ ਸਭ ਕੁੱਝ ਜੱਗ ਚਾਨਣ ਕਰ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸੇ ਨੀਤੀ ਦੇ ਤਹਿਤ ਹੀ ਬਣੀ ਸੀ, ਜਦੋਂ ਤੱਕ ਇਕ-ਇਕ ਪੈਸੇ ਦਾ ਹਿਸਾਬ ਨਾ ਲਿਆ ਜਾਵੇ, ਉਦੋਂ ਤੱਕ ਇਸੇ ਤਰ੍ਹਾਂ ਇਸ ਭਿ੍ਸ਼ਟਾਚਾਰ ਦੇ ਮੁੱਦੇ ਨੂੰ ਚੁੱਕਦੇ ਰਹਿਣਗੇ | ਸੀ.ਐੱਮ. ਭਗਵੰਤ ਮਾਨ ਨੂੰ ਇਸ ਉੱਪਰ ਐਕਸ਼ਨ ਲੈਣ ਦੀ ਦੀਪਕ ਸ਼ਰਮਾ ਨੇ ਗੁਹਾਰ ਲਗਾਉਂਦਿਆਂ ਕਿਹਾ ਕਿ ਹਲਕੇ ਵਿਚ ਗ਼ਰੀਬ ਲੋਕਾਂ ਦਾ ਖ਼ੂਨ ਚੂਸਣ ਵਾਲੇ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਿਧਾਇਕ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਕੇ ਹਲਕੇ ਦੀ ਜ਼ਿੰਮੇਵਾਰੀ ਕਿਸੇ ਨਵੇਂ ਸੂਝਵਾਨ ਪੜੇ੍ਹ ਲਿਖੇ ਵਿਅਕਤੀ ਨੂੰ ਸੌਂਪੀ ਜਾਵੇ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ ਅਤੇ ਪਾਰਟੀ ਦੀ ਸ਼ਾਖ਼ ਬਚ ਸਕੇ | ਇਨ੍ਹਾਂ ਕਥਿਤ ਦੋਸ਼ਾਂ ਸਬੰਧੀ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕੀਤਾ, ਪ੍ਰੰਤੂ ਉਹਨਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |
ਪਿਛਲੀ ਖ਼ਬਰ ਗੁੰਮ ਹੋਏ ਵਿਅਕਤੀ ਦੀ ਲਾਸ਼ ਹੋਈ ਬਰਾਮਦ ਅਗਲੀ ਖ਼ਬਰ ਡੇਂਗੂ ਮਲੇਰੀਆ ਤੋਂ ਬਚਾਓ ਸੰਬੰਧੀ ਅੰਤਰ ਵਿਭਾਗੀ ਕਮੇਟੀ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।