ਕੁੱਲਗੜ੍ਹੀ, 17 ਜੂਨ (ਸੁਖਜਿੰਦਰ ਸਿੰਘ ਸੰਧੂ)-ਬੀਤੇ ਦਿਨ ਪਿੰਡ ਨੌਰੰਗ ਕੇ ਸਿਆਲ ਤੋਂ ਗੁੰਮ ਹੋਏ ਇਕ ਵਿਅਕਤੀ ਦੀ ਫ਼ਰੀਦਕੋਟ ਰੋਡ 'ਤੇ ਪੈਂਦੀ ਗੰਗ ਕਨਾਲ ਨਹਿਰ ਲਾਗਿਓਾ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਨੌਰੰਗ ਕੇ ਸਿਆਲ ਦਾ ਵਾਸੀ ਬੇਅੰਤ ਸਿੰਘ ਪੁੱਤਰ ਜੀਵਨ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ 16 ਜੂਨ ਨੂੰ ਸਵੇਰੇ 7 ਵਜੇ ਘਰੋਂ ਨਿਕਲਿਆ ਸੀ, ਪ੍ਰੰਤੂ ਘਰ ਵਾਪਸ ਨਹੀਂ ਆਇਆ, ਜਿਸ ਦੀ ਪਰਿਵਾਰਕ ਮੈਂਬਰਾਂ ਵਲੋਂ ਕਾਫ਼ੀ ਭਾਲ ਕੀਤੀ ਗਈ | ਅੱਜ ਫ਼ਰੀਦਕੋਟ ਰੋਡ 'ਤੇ ਸਕੂਲ ਨਜ਼ਦੀਕ ਨਹਿਰ ਕੋਲੋਂ ਉਕਤ ਵਿਅਕਤੀ ਬੇਅੰਤ ਸਿੰਘ ਦੀ ਲਾਸ਼ ਬਰਾਮਦ ਹੋਈ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਕੁੱਲਗੜ੍ਹੀ ਦੀ ਪੁਲਿਸ ਮੌਕੇ 'ਤੇ ਪਹੁੰਚੀ, ਪ੍ਰੰਤੂ ਪਰਿਵਾਰਕ ਮੈਂਬਰ ਕੋਈ ਕਾਨੂੰਨੀ ਕਾਰਵਾਈ ਨਾ ਕਰਵਾਉਣ ਦਾ ਕਹਿ ਕੇ ਲਾਸ਼ ਅੰਤਿਮ ਰਸਮਾਂ ਲਈ ਲੈ ਗਏ |