ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ, ਸਦਰ ਅਤੇ ਅਰਨੀਵਾਲਾ ਪੁਲਿਸ ਨੇ 34 ਗਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਿਜਲੀ ਘਰ ਚੌਂਕ ਫ਼ਾਜ਼ਿਲਕਾ ਨੇੜੇ ਪੁੱਜੀ ਤਾਂ ਮੁਖ਼ਬਰ ਪਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅਨੰਦਪੁਰ ਮੁਹੱਲਾ ਫ਼ਾਜ਼ਿਲਕਾ ਚਿੱਟਾ/ਹੈਰੋਇਨ ਦਾ ਨਸ਼ਾ ਵੇਚਣ ਦਾ ਆਦੀ ਹੈ | ਜੋ ਹੁਣ ਵੀ ਨਸ਼ਾ ਵੇਚਣ ਲਈ ਐਮ.ਆਰ ਇੰਨਕਲੇਵ ਫ਼ਾਜ਼ਿਲਕਾ ਸੂਏ ਦੇ ਪੁਲ ਨੇੜੇ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਿਹਾ ਹੈ | ਪੁਲਿਸ ਨੇ ਰੇਡ ਕਰਕੇ ਉਸ ਨੰੂ 6 ਗਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਜਾਂਚ ਅਧਿਕਾਰੀ ਏ.ਐੱਸ.ਆਈ ਮੰਗਲ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਮਲੋਟ ਰੋਡ ਢਾਣੀ ਖ਼ਰਾਸ ਵਾਲੀ ਨੇੜੇ ਪੁੱਜੀ ਤਾਂ ਦੋ ਨੌਜਵਾਨ ਸ਼ੱਕੀ ਹਾਲਤ ਵਿਚ ਦਿਖਾਈ ਦਿੱਤੇ | ਜਿਨ੍ਹਾਂ ਨੂੰ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਵਿਕੀ ਉਰਫ਼ ਕਾਕਾ ਪੁੱਤਰ ਲਾਲੀ ਅਤੇ ਰੋਹਿਤ ਉਰਫ਼ ਜੱਸਤ ਪੁੱਤਰ ਬਿ੍ਜ ਲਾਲ ਵਾਸੀ ਡੇਰਾ ਸੱਚਾ ਸੌਦਾ ਕਾਲੋਨੀ ਫ਼ਾਜ਼ਿਲਕਾ ਦੱਸਿਆ | ਉਨ੍ਹਾਂ ਦੀ ਚੈਕਿੰਗ ਕਰਨ 'ਤੇ 15 ਗਰਾਮ ਹੈਰੋਇਨ ਬਰਾਮਦ ਹੋਈ | ਜਾਂਚ ਅਧਿਕਾਰੀ ਐੱਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨਹਿਰ ਕੈਨਾਲ ਦੀ ਪੱਛਮ ਦਿਸ਼ਾ ਵਾਲੀ ਪਟੜੀ ਜਿਸ ਦਿਸ਼ਾ ਤੋਂ ਪਾਣੀ ਆਉਂਦਾ ਹੈ, 'ਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਮਨਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਘੱਟਿਆਵਾਲੀ ਜੱਟਾ ਆਉਂਦਾ ਦਿਖਾਈ ਦਿੱਤਾ | ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਖੇਤਾਂ ਵੱਲ ਨੂੰ ਖਿਸਕਣ ਲੱਗਿਆ ਤਾਂ ਉਸ ਨੂੰ ਸਾਥੀ ਕਰਮਚਾਰੀਆਂ ਸਮੇਤ ਕਾਬੂ ਕਰਕੇ ਉਸ ਉਸ ਤੋਂ 13 ਗਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਚਾਰਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |