ਮਮਦੋਟ, 18 ਜੂਨ (ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਲੱਖੋਂ ਕੇ ਬਹਿਰਾਮ ਕੋਲ ਇਕ ਕਾਰ ਦਰਖ਼ਤ ਨਾਲ ਟਕਰਾਉਣ ਨਾਲ ਚਾਲਕ ਗੰਭੀਰ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਸੁਖਵੀਰ ਸਿੰਘ ਵਾਸੀ ਪਿੰਡ ਲੈਪੋ ਨੇੜੇ ਗੁਰੂਹਰਸਹਾਏ ਕਾਰ ਨੰਬਰ ਪੀ.ਬੀ.61ਈ4607 'ਤੇ ਫ਼ਿਰੋਜ਼ਪੁਰ ਨੂੰ ਜਾ ਰਿਹਾ ਸੀ, ਜਦੋਂ ਉਹ ਲੱਖੋਂ ਕੇ ਬਹਿਰਾਮ ਦੇ ਨਜ਼ਦੀਕ ਪਹੁੰਚਿਆਂ ਤਾਂ ਅਚਾਨਕ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਤੋ ਹੇਠਾਂ ਉਤਰ ਕੇ ਅੱਗੇ ਦਰਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਚਕਨਾਚੂਰ ਹੋ ਗਈ ਤੇ ਚਾਲਕ ਸੁਖਵੀਰ ਸਿੰਘ ਕਾਰ ਦੇ ਵਿਚ ਹੀ ਫਸ ਗਿਆ | ਹਾਦਸੇ ਦਾ ਪਤਾ ਚੱਲਦਿਆਂ ਨਜ਼ਦੀਕੀ ਘਰਾਂ ਵਾਲੇ ਅਤੇ ਰਾਹਗੀਰ ਪਹੁੰਚ ਗਏ, ਜਿਨ੍ਹਾਂ ਵਲੋਂ 108 ਐਂਬੂਲੈਂਸ ਨਾਲ ਸੰਪਰਕ ਕੀਤਾ ਗਿਆ | ਐਂਬੂਲੈਂਸ ਦੇ ਚਾਲਕ ਗੁਰਪ੍ਰੀਤ ਸਿੰਘ ਅÏਲਖ ਨੇ ਦੱਸਿਆਂ ਕਿ ਬੜੀ ਮਸ਼ੱਕਤ ਨਾਲ ਜ਼ਖਮੀ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ |