27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਆਸ਼ੂ ਮੌਂਗਾ ਕਤਲ ਮਾਮਲੇ 'ਚ ਲੋੜੀਂਦੇ 2 ਦੋਸ਼ੀ ਹਥਿਆਰਾਂ ਤੇ ਚਿੱਟੇ ਸਮੇਤ ਕਾਬੂ <br/>

ਅਜੀਤ ਡੈਸਕ 19-06-2025
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਬੀਤੀ 5 ਜੂਨ ਨੂੰ ਫ਼ਿਰੋਜ਼ਪੁਰ ਸ਼ਹਿਰ ਵਿਚ ਟੈਟੂ ਸ਼ਾਪ ਵਿਚ ਹੋਏ ਆਸ਼ੂ ਮੌਂਗਾ ਕਤਲ ਮਾਮਲੇ ਵਿਚ ਫ਼ਰਾਰ ਚੱਲ ਰਹੇ ਦੋਸ਼ੀਆਂ ਵਿਚੋਂ ਸ਼ਿਵਮ ਸਹਿਗਲ ਉਰਫ਼ ਸ਼ਾਂਗਾ ਅਤੇ ਉਸਦੇ ਸਾਥੀ ਸਿਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਪਾਸੋਂ 2 ਪਿਸਟਲ ਸਮੇਤ 9 ਰੌਂਦ ਜ਼ਿੰਦਾ ਅਤੇ 105.78 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਤਲ ਕਾਂਡ ਵਿਚ ਮਿ੍ਤਕ ਆਸ਼ੂ ਮੌਂਗਾ ਦੀ ਪਤਨੀ ਪਵਨਦੀਪ ਕੌਰ ਦੇ ਬਿਆਨਾਂ 'ਤੇ ਅਸ਼ੀਸ਼ ਚੋਪੜਾ, ਅਮਰੀਕ ਸਿੰਘ ਉਰਫ਼ ਅਮਰੀਕਾ, ਗੁਰਦਿੱਤ ਸਿੰਘ, ਅੰਗਰੇਜ਼ ਸਿੰਘ, ਜੋਗਿੰਦਰ ਸਿੰਘ ਉਰਫ਼ ਲਾਲੂ, ਸ਼ਿਵਮ ਸਹਿਗਲ ਉਰਫ਼ ਸਾਂਗਾਂ, ਸਿਮਰਨਪ੍ਰੀਤ ਪੁੱਤਰ ਰਮੇਸ਼ ਕੁਮਾਰ, ਯੁਵਰਾਜ ਉਰਫ਼ ਯੂਵੀ ਅਤੇ 4-5 ਹੋਰ ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਆਈ.ਪੀ.ਸੀ ਦੀ ਧਾਰਾ 302, 148, 149, 120-ਬੀ ਅਤੇ 25-27 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿਚ ਦੂਜੀ ਧਿਰ ਵਲੋਂ ਅਰਸ਼ਦੀਪ ਪੁੱਤਰ ਮੋਹਨ ਸਿੰਘ ਦੇ ਬਿਆਨਾਂ 'ਤੇ ਗੁਰਜਿੰਦਰ ਸਿੰਘ ਉਰਫ਼ ਗੁਰੀ ਸੋਨੂੰ ਪੁੱਤਰ ਮਹਿੰਦਰ ਸਿੰਘ, ਅਮਰਜੀਤ ਸਿੰਘ ਉਰਫ਼ ਅਮਰ ਤੇ ਦੇਵ ਸ਼ਰਮਾ ਵਾਸੀ ਬਾਸੀ ਗੇਟ ਖ਼ਿਲਾਫ਼ ਕਰਾਸ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਫ਼ਰਾਰ ਚੱਲ ਰਹੇ ਦੋਸ਼ੀ ਸ਼ਿਵਮ ਸਹਿਗਲ ਉਰਫ਼ ਸਾਂਗਾਂ ਅਤੇ ਸਿਮਰਨਪ੍ਰੀਤ ਪੁੱਤਰ ਰਮੇਸ਼ ਕੁਮਾਰ ਨੂੰ ਪੁਲਿਸ ਵਲੋਂ ਕੱਚਾ ਜ਼ੀਰਾ ਰੋਡ, ਦਾਣਾ ਮੰਡੀ ਗੇਟ ਨੰਬਰ 1, ਫ਼ਿਰੋਜ਼ਪੁਰ ਸ਼ਹਿਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ, ਇਸ ਦੌਰਾਨ ਸ਼ਿਵਮ ਸਹਿਗਲ ਪਾਸੋਂ ਇਕ ਪਿਸਟਲ 30 ਬੋਰ ਸਮੇਤ 6 ਰੌਂਦ ਜਿੰਦਾ ਅਤੇ 105.78 ਗ੍ਰਾਮ ਹੈਰੋਇਨ ਅਤੇ ਸਿਮਰਨਪ੍ਰੀਤ ਕੋਲੋਂ ਇਕ ਪਿਸਟਲ 32 ਬੋਰ ਸਮੇਤ 3 ਰੌਂਦ ਜਿੰਦਾ ਬਰਾਮਦ ਹੋਏ ਹਨ ਜਿਸ ਸਬੰਧੀ ਇਹਨਾਂ ਖ਼ਿਲਾਫ਼ ਦਰਜ਼ ਮੁਕੱਦਮੇ ਵਿਚ 21 ਐੱਨ.ਡੀ.ਪੀ.ਐੱਸ ਐਕਟ ਤਹਿਤ ਜੁਰਮ ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ਿਵਮ ਸਹਿਗਲ ਉਰਫ਼ ਸਾਂਗਾਂ ਥਾਣਾ ਸਦਰ ਫ਼ਿਰੋਜ਼ਪੁਰ 'ਚ 7 ਕਿੱਲੋ ਹੈਰੋਇਨ ਦੇ ਮਾਮਲੇ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ | ਐੱਸ.ਐੱਸ.ਪੀ ਨੇ ਦੱਸਿਆ ਕਿ ਹੁਣ ਤੱਕ ਇਸ ਕਤਲ ਮਾਮਲੇ ਵਿਚ ਕੁੱਲ 8 ਦੋਸ਼ੀਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ, ਬਾਕੀ ਫ਼ਰਾਰ ਚੱਲ ਰਹੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ, ਜਲਦ ਹੀ ਰਹਿੰਦੇ ਦੋਸ਼ੀ ਵੀ ਕਾਨੂੰਨ ਦੀ ਗਿ੍ਫ਼ਤ ਵਿਚ ਹੋਣਗੇ |

ਪਿਛਲੀ ਖ਼ਬਰ 12 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰ ਖੇਡ ਮੈਦਾਨਾਂ ਨਾਲ ਜੋੜਨ ਦੇ ਦਾਅਵੇ ਖੋਖਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।