28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਟੀ.ਬੀ. ਦੀ ਰੋਕਥਾਮ ਅਤੇ ਇਲਾਜ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ <br/>

ਅਜੀਤ ਡੈਸਕ 19-06-2025
ਫ਼ਿਰੋਜ਼ਪੁਰ, 18 ਜੂਨ (ਕੁਲਬੀਰ ਸਿੰਘ ਸੋਢੀ)-ਟੀ.ਬੀ. ਮੁਕਤ ਭਾਰਤ ਮਿਸ਼ਨ ਨੂੰ ਸਮਰਪਿਤ ਇਕ ਵਿਸ਼ੇਸ਼ ਤਰਬੀਅਤੀ ਕੈਂਪ 'ਟੀ.ਬੀ. ਅਲਰਟ ਇੰਡੀਆ' (ਟੀਬੀ.ਏ.ਆਈ) ਅਤੇ 'ਕਰਨਾਟਕ ਹੈਲਥ ਸੰਵਰਧਨ ਟਰੱਸਟ' (ਕੇ.ਐੱਚ.ਪੀ.ਟੀ) ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਵਿਚ ਕਰਵਾਇਆ ਗਿਆ | ਇਹ ਤਰਬੀਅਤ 'ਇੰਟੀਗ੍ਰੇਟਡ ਮਿਜ਼ਰਜ਼ ਇਨ ਪ੍ਰੀਵੈਨਸ਼ਨ ਐਂਡ ਕੇਅਰ ਫੋਰ ਟੀ.ਬੀ.' (ਇੰਪੈਕਟ) ਪ੍ਰਾਜੈਕਟ ਹੇਠ ਹੋਈ, ਜਿਸਦਾ ਮਕਸਦ ਟੀ.ਬੀ. ਤੋਂ ਬੱਚ ਚੁੱਕੇ ਲੋਕਾਂ ਨੂੰ ''ਟੀ.ਬੀ. ਚੈਂਪੀਅਨ'' ਵਜੋਂ ਤਿਆਰ ਕਰਕੇ ਸਮਾਜਿਕ ਪੱਧਰ 'ਤੇ ਜਾਗਰੂਕਤਾ ਫੈਲਾਉਣੀ ਸੀ | ਇਹ ਤਰਬੀਅਤ ਹੋਮ ਫਾਰ ਦਿ ਬਲਾਈਾਡ, ਫ਼ਿਰੋਜ਼ਪੁਰ ਵਿਖੇ ਹੋਈ | ਇਸ ਕੈਂਪ ਵਿਚ 30 ਪੇਂਡੂ ਟੀ.ਬੀ. ਸਰਵਾਈਵਰ ਨੇ ਹਿੱਸਾ ਲਿਆ | ਟੀ.ਬੀ. ਚੈਂਪੀਅਨਜ਼ ਨੂੰ ਸਿੱਖਿਆ ਦਿੱਤੀ ਗਈ ਕਿ ਉਹ ਟੀ.ਬੀ. ਦੀ ਜਲਦੀ ਪਹਿਚਾਣ, ਇਲਾਜ ਅਤੇ ਮਾਨਸਿਕ, ਆਰਥਿਕ ਸਮੱਸਿਆਵਾਂ ਦੇ ਹੱਲ ਵੱਲ ਲੋਕਾਂ ਦਾ ਧਿਆਨ ਖਿੱਚਣ | ਕੈਂਪ ਦੀ ਅਗਵਾਈ ਜ਼ਿਲ੍ਹਾ ਕੋਆਰਡੀਨੇਟਰ ਡਾ. ਅਮਨਪ੍ਰੀਤ ਅਰੋੜਾ ਨੇ ਕੀਤੀ, ਜਦਕਿ ਪੰਜਾਬ 'ਚ ਚੱਲ ਰਹੀ ਪ੍ਰਾਜੈਕਟ ਦੀ ਦੇਖਰੇਖ ਚੰਡੀਗੜ੍ਹ ਦੇ ਰਾਜ ਪ੍ਰਧਾਨ ਨੀਰਜ ਸਿੰਹਾ ਨੇ ਕੀਤੀ | ਸਿਵਲ ਸਰਜਨ ਅਤੇ ਡੀ.ਟੀ.ਓ. ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਸ਼ੁਰੂਆਤ ਇਕ ਵਿਸ਼ੇਸ਼ ਮੀਟਿੰਗ ਨਾਲ ਹੋਈ ਜਿਸ ਵਿਚ ਟੀ.ਬੀ. ਉਨਮੂਲਨ ਯਤਨਾਂ 'ਤੇ ਵਿਸਥਾਰ ਨਾਲ ਗੱਲਬਾਤ ਹੋਈ |

ਪਿਛਲੀ ਖ਼ਬਰ ਅਫੀਮ ਅਤੇ ਡਰੱਗ ਮਨੀ ਸਣੇ ਕਾਬੂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਪਿੰਡ ਗੋਗੋਆਣੀ ਵਿਖੇ ਬੱਚਿਆਂ ਦਾ ਦਸਤਾਰਬੰਦੀ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।