ਖੋਸਾ ਦਲ ਸਿੰਘ, 18 ਜੂਨ (ਮਨਪ੍ਰੀਤ ਸਿੰਘ ਸੰਧੂ)-ਪਿੰਡ ਗੋਗੋਆਣੀ ਵਿਖੇ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਨੌਜਵਾਨ ਜਸਬੀਰ ਸਿੰਘ ਵਲੋਂ ਛੋਟੇ ਬੱਚਿਆਂ ਨੂੰ ਦਸਤਾਰ ਸਜਾਉਣ ਦਾ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ 'ਚ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਬੱਚਿਆਂ ਵਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਖ਼ੂਬਸੂਰਤ ਦਸਤਾਰਾਂ ਬੰਨ੍ਹ ਕੇ ਅਲੱਗ-ਅਲੱਗ ਪੁਜ਼ੀਸ਼ਨਾਂ ਹਾਸਲ ਕੀਤੀਆਂ ਗਈਆਂ | ਇਸ ਮੁਕਾਬਲੇ ਦੌਰਾਨ ਬੱਚਿਆਂ ਵਿਚੋਂ ਵਿਸ਼ਵਦੀਪ ਪੁੱਤਰ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ, ਮਨਜੋਤ ਸਿੰਘ ਪੁੱਤਰ ਕਰਮਜੀਤ ਸਿੰਘ ਦੂਸਰਾ ਸਥਾਨ ਹਾਸਲ ਅਤੇ ਵੰਸ਼ਦੀਪ ਪੁੱਤਰ ਲਵਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਦਸਤਾਰਬੰਦੀ ਤੋਂ ਬਾਅਦ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਛੋਟੇ ਬੱਚਿਆਂ ਨੂੰ ਦਸਤਾਰਾਂ ਅਤੇ ਸਰਟੀਫਿਕੇਟ ਵੰਡ ਕੇ ਬੱਚਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗ੍ਰੰਥੀ ਗੁਰਮੀਤ ਸਿੰਘ, ਕਰਮਜੀਤ ਸਿੰਘ ਬਰਾੜ, ਮਾਸਟਰ ਗੁਰਿੰਦਰ ਸਿੰਘ, ਮਾਸਟਰ ਗੁਰਜੀਤ ਸਿੰਘ, ਬੇਅੰਤ ਸਿੰਘ ਸੋਹਲ, ਸੁਖਮੰਦਰ ਸਿੰਘ ਮੱਲੀ, ਰਣਜੀਤ ਸਿੰਘ, ਗੁਰਦਿਆਲ ਸਿੰਘ, ਤਰਲੋਚਨ ਸਿੰਘ, ਮੁਖ਼ਤਿਆਰ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ |