28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਯੋਗ ਕੈਂਪ 21 ਨੂੰ ਲਗਾਇਆ ਜਾਵੇਗਾ <br/>

ਅਜੀਤ ਡੈਸਕ 19-06-2025
ਜ਼ੀਰਾ, 18 ਜੂਨ (ਰਜਨੀਸ਼ ਕਥੂਰੀਆ)- ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਜ਼ੀਰਾ ਵਿਖੇ 21 ਜੂਨ 2025 ਨੂੰ ਸਵੇਰੇ 6:30 ਵਜੇ ਲਗਾਇਆ ਜਾਵੇਗਾ | ਇਹ ਜਾਣਕਾਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਦਿੱਤੀ | ਉਹਨਾਂ ਦੱਸਿਆ ਕਿ ਇਹ ਫ਼ੈਸਲਾ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਟਿੰਗ ਦੇ ਦੌਰਾਨ ਸਾਂਝੇ ਤੌਰ 'ਤੇ ਲਿਆ ਗਿਆ | ਉਹਨਾਂ ਹੋਰ ਦੱਸਿਆ ਕਿ ਇਸ ਕੈਂਪ ਦੇ ਦੌਰਾਨ ਸਕੂਲ ਸਮਿਤੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਯੋਗ ਦਾ ਲਾਭ ਉਠਾਉਣ ਵਾਲੇ ਵਿਅਕਤੀਆਂ ਨੂੰ ਯੋਗ ਗੁਰੂ ਯੋਗ ਕਿਰਿਆਵਾਂ ਸਿਖਾਉਣਗੇ ਅਤੇ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ | ਇਸ ਮੀਟਿੰਗ ਵਿਚ ਸਕੂਲ ਸਮਿਤੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਤੋਂ ਇਲਾਵਾ ਵਿਭਾਗ ਸਕੱਤਰ ਸਤਪਾਲ ਨਰੂਲਾ, ਸਰਪ੍ਰਸਤ ਵਨੀਤਾ ਝਾਂਜੀ, ਸੁਭਾਸ਼ ਗੁਪਤਾ, ਮੈਨੇਜਰ ਜਨਕ ਰਾਜ ਗੌਤਮ,ਮੀਤ ਪ੍ਰਧਾਨ ਕਪਲ ਰਿਸ਼ੀ ਸੇਠੀ, ਸੁਮਨ ਬੰਸੀਵਾਲ, ਮੈਂਬਰ ਸੁੰਦਰਮ ਸੂਦ, ਕੇ ਕੇ ਗੁਪਤਾ, ਸਤੀਸ਼ ਮੋਹਨ ਦੇਵਗਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਗੋਗੋਆਣੀ ਵਿਖੇ ਬੱਚਿਆਂ ਦਾ ਦਸਤਾਰਬੰਦੀ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਸੰਦੀਪ ਕੁਮਾਰ ਹੋਣਗੇ ਸ਼ਹਿਰੀ ਸਬ ਡਵੀਜ਼ਨ ਗੁਰੂਹਰਸਹਾਏ ਦੇ ਨਵੇਂ ਐੱਸ.ਡੀ.ਓ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।