28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੰਦੀਪ ਕੁਮਾਰ ਹੋਣਗੇ ਸ਼ਹਿਰੀ ਸਬ ਡਵੀਜ਼ਨ ਗੁਰੂਹਰਸਹਾਏ ਦੇ ਨਵੇਂ ਐੱਸ.ਡੀ.ਓ. <br/>

ਅਜੀਤ ਡੈਸਕ 19-06-2025
ਗੁਰੂਹਰਸਹਾਏ, 18 ਜੂਨ (ਕਪਿਲ ਕੰਧਾਰੀ)-ਬਿਜਲੀ ਦਫ਼ਤਰ ਗੁਰੂਹਰਸਹਾਏ ਵਿਖੇ ਸ਼ਹਿਰੀ ਸਬ ਡਵੀਜ਼ਨ ਦੇ ਨਵੇਂ ਆਏ ਐੱਸ.ਡੀ.ਓ ਸੰਦੀਪ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਦਾ ਦਫ਼ਤਰ ਵਿਖੇ ਪਹੁੰਚਣ 'ਤੇ ਐੱਸ.ਡੀ.ਓ ਭਾਗ ਸਿੰਘ, ਐੱਸ.ਡੀ.ਓ ਸੁਰਿੰਦਰ ਸਿੰਘ ਜਲਾਲਾਬਾਦ, ਜੇ.ਈ ਜਸਵਿੰਦਰ ਸਿੰਘ, ਜੇ.ਈ ਸ਼ਰਮਾ ਸਿੰਘ, ਜੇ.ਈ ਗੁਰਵਿੰਦਰ ਸਿੰਘ, ਜਸਪਾਲ ਬਿੱਟਾ, ਜਸਵਿੰਦਰ ਸਿੰਘ ਬੇਦੀ ਹੈਪੀ ਲਾਈਨਮੈਨ, ਐੱਸ.ਡੀ.ਸੀ ਗੁਰਪ੍ਰੀਤ ਕੌਰ, ਦਲਜਿੰਦਰ ਕੌਰ ਐਲ.ਡੀ.ਸੀ, ਰਾਜਪਾਲ ਕੌਰ ਐਲ.ਡੀ.ਸੀ ਵਲੋਂ ਗੁਲਦਸਤਾ ਭੇਟ ਕਰਕੇ ਅਤੇ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਜਿੱਥੇ ਉਨ੍ਹਾਂ ਨੂੰ ਜੀ ਆਇਆ ਕਿਹਾ ਉੱਥੇ ਹੀ ਉਨ੍ਹਾਂ ਨੂੰ ਵਧਾਈ ਵੀ ਦਿੱਤੀ | ਇਸ ਮੌਕੇ ਗੱਲਬਾਤ ਕਰਦੇ ਹੋਏ ਨਵੇਂ ਆਏ ਐੱਸ.ਡੀ.ਓ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਦਫ਼ਤਰ ਵਿਚ ਆਪਣੀ ਮੁਸ਼ਕਲ ਲੈ ਕੇ ਆਉਣ ਵਾਲੇ ਹਰ ਇਕ ਵਿਅਕਤੀ ਦੀ ਜਾਇਜ਼ ਮੁਸ਼ਕਲ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਦਫ਼ਤਰ ਵਿਚ ਕੰਮਕਾਜ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਉਣ ਤਾਂ ਜੋ ਉਸ ਮੁਸ਼ਕਲ ਦਾ ਹੱਲ ਕੀਤਾ ਜਾ ਸਕੇ |

ਪਿਛਲੀ ਖ਼ਬਰ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਯੋਗ ਕੈਂਪ 21 ਨੂੰ ਲਗਾਇਆ ਜਾਵੇਗਾ <br/> ਅਗਲੀ ਖ਼ਬਰ ਮੌਜੂਦਾ ਸਮੇਂ 'ਚ ਅਸੀਂ ਬਹੁਤ ਹੀ ਸੰਕਟਮਈ ਦੌਰ 'ਚੋਂ ਲੰਘ ਰਹੇ ਹਾਂ-ਅਮੋਲਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।