28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਥਾਣਾ ਕੁੱਲਗੜ੍ਹੀ ਦੀ ਪੁਲਿਸ ਅਤੇ ਪਿੰਡ ਵਾਸੀਆਂ ਨੇ ਜ਼ਮੀਨ ਦੇ ਝਗੜੇ ਦਾ ਰਾਜ਼ੀਨਾਮਾ ਕਰਵਾਇਆ <br/>

ਅਜੀਤ ਡੈਸਕ 19-06-2025
ਕੁੱਲਗੜ੍ਹੀ, 18 ਜੂਨ (ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਦੇ ਅਧੀਨ ਪਿੰਡ ਸਾਂਦੇ ਹਾਸ਼ਮ ਵਿਖੇ ਇਕ ਪਰਿਵਾਰ ਦਾ 27 ਕਨਾਲ 6 ਮਰਲੇ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ | ਸੰਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸਾਦੇ ਹਾਸ਼ਮ ਨੇ ਮਲਕੀਤ ਸਿੰਘ ਪੁੱਤਰ ਨੱਛਤਰ ਸਿੰਘ ਵਾਸੀ ਫ਼ਿਰੋਜ਼ਪੁਰ ਸ਼ਹਿਰ ਨੇ ਵਿਰੁੱਧ ਦਰਖਾਸਤ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣੇਦਾਰ ਬਲਜੀਤ ਸਿੰਘ ਕੁਹਾਲਾ ਨੇ ਦੱਸਿਆ ਕਿ ਇਸ ਜ਼ਮੀਨੀ ਵਿਵਾਦ ਦੇ ਕੇਸ ਮਾਣਯੋਗ ਅਦਾਲਤ ਵਿਚ ਵੀ ਚੱਲਦੇ ਰਹੇ ਹਨ | ਹੁਣ ਦੋਹਾਂ ਧਿਰਾਂ ਨੂੰ ਪਿੰਡ ਦੇ ਮੁਹਤਬਰ ਹਰਬੰਸ ਸਿੰਘ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਸ਼ਿੰਦਪਾਲ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰ ਮੋਹਤਬਰਾਂ ਦੀ ਹਾਜ਼ਰੀ ਵਿਚ ਫ਼ੈਸਲਾ ਕਰਵਾ ਕੇ ਜ਼ਮੀਨ ਦੀ ਵੰਡ ਕਰਵਾ ਦਿੱਤੀ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਦਾ ਝਗੜਾ ਖ਼ਤਮ ਹੋ ਸਕੇ | ਪੁਲਿਸ ਵਲੋਂ ਕਰਵਾਏ ਇਸ ਫ਼ੈਸਲੇ 'ਤੇ ਦੋਹਾਂ ਧਿਰਾਂ ਅਤੇ ਪਿੰਡ ਵਾਸੀਆਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਫ਼ੈਸਲਾ ਹੋਣ ਨਾਲ ਜ਼ਮੀਨ ਦੇ ਸਾਰੇ ਮਾਲਕ ਆਪੋ ਆਪਣੇ ਹਿੱਸੇ ਦੀ ਜ਼ਮੀਨ 'ਤੇ ਫ਼ਸਲਾਂ ਦੀ ਬਿਜਾਈ ਕਰ ਸਕਣਗੇ ਅਤੇ ਉਨ੍ਹਾਂ ਦੇ ਆਪਸੀ ਸਬੰਧ ਵੀ ਚੰਗੇ ਬਣੇ ਰਹਿਣਗੇ |

ਪਿਛਲੀ ਖ਼ਬਰ ਬੀ.ਐੱਸ.ਐੱਫ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ 'ਤੇ ਅੰਤਰ-ਯੂਨਿਟ ਯੋਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਫ਼ਿਰੋਜ਼ਪੁਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ 'ਚ ਬੀ.ਏ. ਕੰਪਿਊਟਰ ਸਾਇੰਸ ਕੋਰਸ ਦੀ ਸ਼ੁਰੂਆਤ-ਦਾਖ਼ਲੇ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।