28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬੀ.ਐੱਸ.ਐੱਫ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ 'ਤੇ ਅੰਤਰ-ਯੂਨਿਟ ਯੋਗ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 19-06-2025
ਫ਼ਿਰੋਜ਼ਪੁਰ, 18 ਜੂਨ (ਕੁਲਬੀਰ ਸਿੰਘ ਸੋਢੀ/ਗੁਰਿੰਦਰ ਸਿੰਘ)-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਬੀ.ਐੱਸ.ਐੱਫ ਵਲੋਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕ ਅੰਤਰ-ਯੂਨਿਟ ਯੋਗ ਚੁਨੌਤੀ ਦਾ ਆਯੋਜਨ ਕੀਤਾ ਗਿਆ, ਜੋ ਸਵੇਰੇ 7.30 ਵਜੇ ਤੋਂ 8.10 ਵਜੇ ਤੱਕ ਆਯੋਜਿਤ ਕੀਤਾ ਗਿਆ | ਇਸ ਵਿਚ ਸਾਰੇ ਰੈਂਕਾਂ ਸਮੇਤ ਬੀ.ਐੱਸ.ਐੱਫ ਦੇ ਲਗਭਗ 135 ਜਵਾਨਾਂ ਨੇ ਭਾਗ ਲਿਆ | ਯੋਗ ਚੁਨੌਤੀ ਦੌਰਾਨ ਯੋਗ ਦੇ ਲਾਭਾਂ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੇ ਨਾਲ ਇਸ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਬੀ.ਐੱਸ.ਐੱਫ ਦੇ ਯਤਨਾਂ ਦਾ ਹਿੱਸਾ ਸੀ | ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ, ''ਇਕ ਧਰਤੀ, ਇਕ ਸਿਹਤ ਲਈ ਯੋਗ,'' ਹੈ ਜਿਸ ਦੌਰਾਨ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿਚ ਯੋਗ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ | ਭਾਗੀਦਾਰਾਂ ਵਲੋਂ ਬਹੁਤ ਉਤਸ਼ਾਹ ਦਿਖਾਇਆ ਗਿਆ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਲਾਭਦਾਇਕ ਯੋਗ ਆਸਣ ਕੀਤੇ ਗਏ | ਬੀ.ਐੱਸ.ਐੱਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਵਿਚ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤੇ ਹਰ ਕਿਸੇ ਨੂੰ ਯੋਗਾ ਨੂੰ ਜੀਵਨ ਦੇ ਢੰਗ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੱੁਢਲਾ ਫ਼ਰਜ਼ ਹੈ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਿੰਡ ਮਣਕਿਆਂ ਵਾਲੀ ਜਥੇਬੰਦੀ ਦੀ ਚੋਣ <br/> ਅਗਲੀ ਖ਼ਬਰ ਥਾਣਾ ਕੁੱਲਗੜ੍ਹੀ ਦੀ ਪੁਲਿਸ ਅਤੇ ਪਿੰਡ ਵਾਸੀਆਂ ਨੇ ਜ਼ਮੀਨ ਦੇ ਝਗੜੇ ਦਾ ਰਾਜ਼ੀਨਾਮਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।