29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੈਂਡ ਪੂਲਿੰਗ ਐਕਟ ਦੇ ਵਿਰੋਧ 'ਚ ਇਕਜੁੱਟ ਹੋਏ ਜ਼ਮੀਨ ਮਾਲਕ <br/>

ਲੈਂਡ ਪੂਲਿੰਗ ਐਕਟ ਦੇ ਵਿਰੋਧ 'ਚ ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਈ ਮੀਟਿੰਗ 'ਚ ਸ਼ਾਮਿਲ ਜ਼ਮੀਨ ਮਾਲਕ ਤੇ ਜਥੇਬੰਦੀਆਂ ਦੇ ਨੁਮਾਇੰਦੇ | ਤਸਵੀਰ-ਗੁਰਿੰਦਰ ਸਿੰਘ <br/> 19-06-2025
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਲੈਂਡ ਪੂਲਿੰਗ ਐਕਟ ਤਹਿਤ ਸਰਕਾਰ ਵਲੋਂ ਐਕਵਾਇਰ ਕੀਤੀਆਂ ਰਹੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਵਲੋਂ ਅੱਜ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੀਟਿੰਗ ਕਰਕੇ ਕਿਸੇ ਵੀ ਕੀਮਤ 'ਤੇ ਆਪਣੀਆਂ ਜ਼ਮੀਨਾਂ ਐਕਵਾਇਰ ਨਾ ਹੋਣ ਦੇਣ ਦਾ ਐਲਾਨ ਕੀਤਾ ਹੈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਲੈਂਡ ਪੂਲਿੰਗ ਐਕਟ ਤਹਿਤ ਨੋਟੀਫਾਈਡ ਜ਼ਮੀਨਾਂ ਦੇ ਮਾਲਕਾਂ ਨੇ ਸਰਕਾਰ ਵਲੋਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦੀ ਹੈ ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਉਹ ਜ਼ਮੀਨਾਂ ਤੋਂ ਅਨਾਜ ਪੈਦਾ ਕਰਦੇ ਹਨ ਅਤੇ ਇੱਥੋਂ ਕਈ ਪਰਿਵਾਰਾਂ ਦਾ ਦਾਲ ਫੁਲਕਾ ਚੱਲਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ 'ਤੇ ਲੈਂਡ ਪੂਲਿੰਗ ਐਕਟ ਥੋਪਣਾ ਨਹੀਂ ਚਾਹੀਦਾ, ਕਿਉਂਕਿ ਕਿ ਕਿਸਾਨਾਂ ਦਾ ਜ਼ਮੀਨ ਬਿਨਾਂ ਗੁਜ਼ਾਰਾ ਸੰਭਵ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਜਲਦ ਹੀ ਜ਼ਮੀਨਾਂ ਐਕਵਾਇਰ ਹੋਣ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ | ਇਸ ਮੌਕੇ ਪਿੰਡ ਮੋਹਕਮ ਖਾਂ ਵਾਲਾ, ਡਸਟੂਲ ਸਾਹਿਬ, ਸਤੀਏਵਾਲਾ ਆਦਿ ਪਿੰਡਾਂ ਤੋਂ ਨਿਰੰਜਣ ਸਿੰਘ, ਹਰਜੀਤ ਸਿੰਘ, ਗੁਰਸੰਗਤ ਸਿੰਘ, ਮਲਕੀਤ ਸਿੰਘ, ਪਰਦੀਪ ਕੁਮਾਰ, ਕੁਲਵੰਤ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਬੇਅੰਤ ਸਿੰਘ ਨੰਬਰਦਾਰ ਮੋਹਕਮ ਖਾਂ, ਸੁਖਵਿੰਦਰ ਸਿੰਘ, ਰਘਬੀਰ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਜਗਤਾਰ ਸਿੰਘ, ਅਨੂਪ ਸਿੰਘ, ਗੁਰਬਖ਼ਸ਼ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਤੋਂ ਗੁਰਜੀਤ ਸਿੰਘ ਪੋਜੋ ਕੇ, ਸੁਰਜੀਤ ਕੁਮਾਰ ਬਜੀਦਪੁਰ, ਗੁਰਚਰਨ ਸਿੰਘ ਬਸਤੀ ਅਜ਼ੀਜ਼ ਵਾਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਸਬੀਰ ਸਿੰਘ ਮੱਲਵਾਲ ਅਤੇ ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ ਪੰਜਾਬ ਦੇ ਗੁਰਜੀਤ ਸਿੰਘ ਜੱਜ ਵੀ ਮੌਜੂਦ ਸਨ |

ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਲੱਗੇਗਾ ਮੇਲਾ ਅਗਲੀ ਖ਼ਬਰ ਪੰਛੀਆਂ ਲਈ ਆਲ੍ਹਣੇ ਬਣਾਉਣ ਲਈ ਅਰੋੜਵੰਸ਼ ਮਹਾਂ ਸਭਾ ਨੂੰ ਮਿਲਿਆ ਵੱਡਾ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।