29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਲੱਗੇਗਾ ਮੇਲਾ

ਅਜੀਤ ਡੈਸਕ 19-06-2025

ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਪਿੰਡ ਗੁਲਾਬਾਂ ਭੈਣੀ 'ਚ ਅੱਜ ਬਾਬਾ ਮੁਹੰਮਦ ਸ਼ਾਹ (ਬੁਰਜੀ ਵਾਲੇ ਪੀਰ) ਦੀ ਮਜ਼ਾਰ ਮੇਲਾ ਲੱਗਣ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਇਹ ਮੇਲਾ ਵੰਡ ਤੋਂ ਪਹਿਲਾਂ ਤੋਂ ਹੀ ਲੱਗਦਾ ਆ ਰਿਹਾ ਹੈ | ਕਈ ਸਾਲ ਪਹਿਲਾਂ ਤੱਕ ਇਸ ਮੇਲੇ ਵਿਚ ਪਾਕਿਸਤਾਨ ਵਲ਼ੋਂ ਵੀ ਸ਼ਰਧਾਲੂ ਆ ਕੇ ਮੱਥਾ ਟੇਕਦੇ ਸਨ, ਪਰ ਹੁਣ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਠੀਕ ਨਾ ਹੋਣ ਕਰਕੇ ਉਹ ਸਿਰਫ਼ ਜ਼ੀਰੋ ਲਾਈਨ ਤੋਂ 50 ਫੁੱਟ ਪਿੱਛੇ ਹੀ ਮੱਥਾ ਟੇਕਦੇ ਹਨ | ਭਾਰਤ ਵਲ਼ੋਂ ਵਿਸ਼ਵਾਸ ਅਤੇ ਮਨੋਕਾਮਨਾਵਾਂ ਪੂਰੀ ਹੋਣ 'ਤੇ ਸ਼ਾਮ ਤੱਕ ਦੂਰ-ਦੂਰ ਤੋਂ ਆਉਣ ਵਾਲੇ ਸ਼ਰਧਾਲੂ ਇੱਥੇ ਆ ਕੇ ਮੱਥਾ ਟੇਕਦੇ ਹਨ ਅਤੇ ਪ੍ਰਸਾਦ ਚੜ੍ਹਾਉਂਦੇ ਹਨ | 19ਵੀਂ ਬਟਾਲੀਅਨ ਦੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਅਤੇ ਜਵਾਨ ਸ਼ਰਧਾਲੂਆਂ ਨੂੰ ਚੈੱਕ ਪੋਸਟ ਤੋਂ ਲੰਘਾ ਕੇ ਜ਼ੀਰੋ ਲਾਈਨ ਕੋਲ ਸਥਿਤ ਮਜ਼ਾਰ 'ਤੇ ਮੱਥਾ ਟੇਕਣ ਲਈ ਭੇਜਦੇ ਹਨ | ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਵੀ ਹਾਜ਼ਰ ਰਹਿੰਦੀ ਹੈ | ਇਸ ਵਾਰ ਮੇਲੇ 'ਤੇ ਜ਼ਿਆਦਾ ਲੋਕਾਂ ਦੇ ਆਉਣ ਦੀ ਉਮੀਦ ਹੈ |

ਪਿਛਲੀ ਖ਼ਬਰ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਨਹੀਂ ਕਰਾਂਗੇ ਸਸਕਾਰ-ਪਰਿਵਾਰਕ ਮੈਂਬਰ <br/> ਅਗਲੀ ਖ਼ਬਰ ਲੈਂਡ ਪੂਲਿੰਗ ਐਕਟ ਦੇ ਵਿਰੋਧ 'ਚ ਇਕਜੁੱਟ ਹੋਏ ਜ਼ਮੀਨ ਮਾਲਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।