29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਫ਼ਾਜ਼ਿਲਕਾ 'ਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 19-06-2025
ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਬੀ.ਐੱਸ.ਐਫ. ਦੀ 19ਵੀਂ ਬਟਾਲੀਅਨ ਵੱਲੋਂ ਫ਼ਾਜ਼ਿਲਕਾ ਦੇ ਰਾਮਪੁਰਾ ਹੈੱਡ ਕੁਆਰਟਰ ਦੇ ਵਿਹੜੇ ਵਿਚ ਯੋਗ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ | ਇਸ ਯੋਗ ਸੈਸ਼ਨ ਵਿਚ ਡਿਪਟੀ ਕਮਾਡੈਂਟ ਘਨਸ਼ਿਆਮ ਸਿੰਘ ਅਤੇ ਪ੍ਰਭਾਤ ਕੁਮਾਰ ਭੁੱਟਾ ਦੀ ਅਗਵਾਈ ਹੇਠ ਬੀ.ਐੱਸ.ਐਫ. ਦੇ ਜਵਾਨਾਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਫ਼ਾਜ਼ਿਲਕਾ ਦੇ ਸਰਵ ਧਰਮ ਯੋਗ ਸਾਧਨਾ ਕੇਂਦਰ ਦੇ ਪ੍ਰਧਾਨ ਸੁਰਿੰਦਰ ਮੁਲੜੀ ਦੇ ਨਾਲ ਨਾਲ ਕੇਂਦਰ ਦੇ ਹੋਰ ਮੈਂਬਰ ਅਸ਼ੋਕ ਜੁਨੇਜਾ, ਸਤੀਸ਼ ਛਾਬੜਾ, ਨਰੇਸ਼ ਬਜਾਜ, ਸੁੰਦਰ ਲਾਲ ਅਤੇ ਬੀ.ਐੱਸ.ਐਫ. ਦੇ ਪੁਰਾਣੇ ਸਾਥੀ ਲੀਲਾਧਰ ਸ਼ਰਮਾ ਨੇ ਵੀ ਯੋਗ ਅਭਿਆਸ ਕੀਤਾ | ਇਸ ਮੌਕੇ ਯੋਗ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਭਾਗੀਦਾਰਾਂ ਨੂੰ ਨਿਯਮਤ ਤੌਰ 'ਤੇ ਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ |

ਪਿਛਲੀ ਖ਼ਬਰ ਐਮ.ਡੀ.ਕਾਲਜ ਅਬੋਹਰ ਦਾ ਡੀ. ਐਲ. ਐੱਡ. ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਨਹੀਂ ਕਰਾਂਗੇ ਸਸਕਾਰ-ਪਰਿਵਾਰਕ ਮੈਂਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।