ਅਬੋਹਰ, 18 ਜੂਨ (ਸੁਖਜੀਤ ਸਿੰਘ ਬਰਾੜ/ ਵਿਵੇਕ ਹੂੜੀਆ)-ਸਥਾਨਕ ਐਮ.ਡੀ.ਕਾਲਜ ਆਫ਼ ਐਜੂਕੇਸ਼ਨ ਦਾ ਡੀ.ਐਲ.ਐਡ ਸਾਲ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ 'ਚ ਕਾਲਜ ਦੀ ਵਿਦਿਆਰਥਣ ਸਿਖ਼ਸਾ ਟੁਟੇਜਾ ਨੇ 87.21 ਫ਼ੀਸਦੀ ਅੰਕ ਪ੍ਰਾਪਤ ਕਰ ਕਾਲਜ 'ਚ ਪਹਿਲਾ, ਰਮਨਦੀਪ ਕੰਬੋਜ ਨੇ 86.52 ਫ਼ੀਸਦੀ ਅੰਕ ਪ੍ਰਾਪਤ ਕਰ ਦੂਸਰਾ, ਨੀਰਜ ਅਤੇ ਚੇਤਨਾ ਨੇ 86.43 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ, ਸੁਨੈਨਾ ਨੇ 86.26 ਫ਼ੀਸਦੀ ਅੰਕ ਪ੍ਰਾਪਤ ਕਰ ਚੌਥਾ, ਸਰਵਨਪ੍ਰੀਤ ਕੌਰ ਗਿੱਲ ਨੇ 86.8 ਫ਼ੀਸਦੀ ਅੰਕ ਪ੍ਰਾਪਤ ਕਰ ਕਰ ਕਾਲਜ 'ਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ | ਕਾਲਜ ਦਾ ਨਤੀਜਾ ਸ਼ਾਨਦਾਰ ਰਹਿਣ 'ਤੇ ਕਾਲਜ ਦੇ ਨਿਰਦੇਸ਼ਕ ਆਰ.ਪੀ.ਅਸੀਜਾ, ਪਿ੍ੰਸੀਪਲ ਸੁਨੀਤਾ ਆਰੀਆ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ |