ਅਬੋਹਰ, 18 ਜੂਨ (ਵਿਵੇਕ ਹੂੜੀਆ)-ਸੈਨ ਸਮਾਜ ਅਬੋਹਰ ਵਲ਼ੋਂ ਪ੍ਰਧਾਨ ਰਾਧੇ ਸ਼ਿਆਮ ਦੀ ਪ੍ਰਧਾਨਗੀ ਹੇਠ ਅਹਿਮਦਾਬਾਦ ਵਿਚ ਹੋਏ ਹਵਾਈ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸੇਨ ਸਮਾਜ ਦੇ ਸਕੱਤਰ ਨਵੀਨ ਸੇਨ ਚਿਸ਼ਤੀ ਨੇ ਦੱਸਿਆ ਕਿ ਸਬਜ਼ੀ ਮੰਡੀ ਦੇ ਨੇੜੇ ਅਬੋਹਰ ਸੇਨ ਚੌਕ ਵਿਖੇ ਸੇਨ ਸਮਾਜ ਦੇ ਮੈਂਬਰਾਂ ਨੇ ਰਾਮ ਦਾ ਨਾਮ ਜਪਿਆ 'ਤੇ ਮੌਨ ਰੱਖਿਆ ਅਤੇ ਨਮ ਅੱਖਾਂ ਨਾਲ ਹਾਦਸੇ ਦੇ ਪੀੜਤਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਰਾਜਿੰਦਰ ਸਕੱਤਰ ਆਲ ਇੰਡੀਆ ਕਾਂਗਰਸ ਸੇਵਾ ਦਲ, ਐਡਵੋਕੇਟ ਪਿ੍ੰਸ ਰਾਸਰਨੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ, ਨਵੀਨ ਸੇਨ ਚਿਸ਼ਤੀ ਸਕੱਤਰ ਸੇਨ ਸਮਾਜ ਅਬੋਹਰ, ਸੁਰਿੰਦਰ ਜਸੋਰੀਆ, ਸੇਵਾਮੁਕਤ ਮੈਨੇਜਰ ਐਫ.ਸੀ.ਸੀ.ਬੀ, ਘਨਸ਼ਿਆਮ ਸੇਨ, ਅਮਿੱਤ ਰਾਸਰਨੀਆ, ਪ੍ਰਵੀਨ ਸੈਨ, ਸੌਰਭ ਸੈਨ, ਅਜੈ ਸੇਨ, ਲਕਸ਼ਮਣ ਸੈਨ, ਹੈਪੀ ਸੈਨ, ਚਿਮਨ ਸੈਨ, ਸੋਨੂੰ ਸੈਨ, ਜਤਿੰਦਰ ਸੈਨ, ਮੋਹਨ ਸੈਨ, ਰਿੰਕੂ ਸੈਨ ਕਿਲਿਆਂ ਵਾਲੀ ਤੋਂ ਇਲਾਵਾ ਬੰਬੇ ਇੰਸਟੀਚਿਊਟ ਦੇ ਪ੍ਰਧਾਨ ਗਗਨ ਚੁੱਘ ਅਤੇ ਸੈਨ ਭਾਈਚਾਰੇ ਦੇ ਹੋਰ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਵਿਚ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ |