ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਮਨੁੱਖੀ ਜੀਵਨ ਦੀਆਂ ਕਦਰਾਂ, ਕੀਮਤਾਂ, ਨਸ਼ਿਆਂ ਤੋਂ ਦੂਰ 'ਤੇ ਗੁਰਬਾਣੀ, ਗੁਰੂ ਇਤਿਹਾਸ ਨਾਲ ਜੋੜਨ ਦੇ ਲਈ ਧਰਮ ਪ੍ਰਚਾਰ ਕਮੇਟੀ ਵਲ਼ੋਂ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਸਮਰਪਿਤ ਗੁਰਮਤਿ ਸਿਖਲਾਈ ਕੈਂਪ ਪਿੰਡ ਕਾਂਵਾਂ ਵਾਲੀ ਵਿਖੇ 10 ਰੋਜ਼ਾ ਲਗਾਇਆ ਗਿਆ | ਜਿਸ ਦੀ ਸਮਾਪਤੀ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੇ 40 ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵਲ਼ੋਂ ਮੈਡਮ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਗੁਰਬਾਣੀ 'ਤੇ ਆਪਣੇ ਜੀਵਨ 'ਚ ਚੰਗੇ ਗੁਣ ਨੂੰ ਧਾਰਨ ਕਰਨ ਦੇ ਨਾਲ-ਨਾਲ ਪੰਜਾਬੀ ਨਾ ਭੁਲਾਇਓ ਵਿਸ਼ੇ 'ਤੇ ਉਚੇਰੀ ਸਿੱਖਿਆ ਦਿੱਤੀ ਗਈ | ਜਿਸ ਕੈਂਪ 'ਚ ਧਰਮ ਪ੍ਰਚਾਰ ਕਮੇਟੀ ਦੇ ਹਲਕਾ ਫ਼ਾਜ਼ਿਲਕਾ ਪ੍ਰਚਾਰਕ ਪੈਰਿਸ ਸਿੰਘ ਬੁੱਢਾ ਜੋਹੜ ਵਲ਼ੋਂ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਲਵੰਤ ਸਿੰਘ ਸਟੱਡੀ ਸਰਕਲ 'ਤੇ ਭਾਈ ਜਸਵੀਰ ਸਿੰਘ ਨੇ ਬੱਚਿਆਂ ਨੂੰ ਚੰਗੇ ਗੁਣਾਂ ਲਈ ਸੰਬੋਧਨ ਕੀਤਾ | ਇਸ ਦੇ ਨਾਲ ਸਮੂਹ ਗਰਾਮ ਪੰਚਾਇਤ ਨੇ ਧਰਮ ਪ੍ਰਚਾਰ ਕਮੇਟੀ 'ਤੇ ਸਾਰੇ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਅਤੇ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਕਾਂਵਾਂ ਵਾਲੀ ਦੇ ਸਰਪੰਚ ਸੰਦੀਪ ਸਿੰਘ, ਸਤਨਾਮ ਸਿੰਘ, ਰੀਨਾ ਆਦਿ ਸੰਗਤਾਂ ਹਾਜ਼ਰ ਸਨ |