29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜ਼ਿਲ੍ਹੇ ਦੇ ਸਮੂਹ ਬਲਾਕ ਐਨ.ਐੱਚ.ਐਮ. ਸਟਾਫ਼ ਦੀ ਰੀਵਿਊ ਮੀਟਿੰਗ <br/>

ਅਜੀਤ ਡੈਸਕ 19-06-2025
ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਡਾ.ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿਚ ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਦੇਖਰੇਖ ਵਿਚ ਜ਼ਿਲ੍ਹੇ ਦੇ ਸਮੂਹ ਬਲਾਕ ਅੰਕੜਾ ਸਹਾਇਕ ਅਤੇ ਇਨਫਰਮੇਸ਼ਨ ਅਸਿਸਟੈਂਟ ਦੀ ਆਨਲਾਈਨ ਰਿਪੋਰਟਿੰਗ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਸਮੇਂ ਰਾਜੇਸ਼ ਕੁਮਾਰ ਜ਼ਿਲ੍ਹਾ ਪੋ੍ਰਗਰਾਮ ਮੈਨੇਜਰ ਨੇ ਨੈਸ਼ਨਲ ਪੋ੍ਰਗਰਾਮ ਹੈਲਥ ਕੇਅਰ ਆਫ਼ ਐਲਡਰਲੀ (ਬਜ਼ੁਰਗਾਂ ਦੀ ਸਿਹਤ ਸੰਭਾਲ), ਗੈਰ ਸੰਚਾਰੀ ਰੋਗਾਂ, ਮਾਤਰੀ ਮੌਤ ਦਰ, ਐੱਚ. ਐਮ. ਆਈ. ਐੱਸ., ਆਰ.ਸੀ.ਐੱਚ 2.0,ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਤੇ ਯੂ-ਵਿਨ ਪੋ੍ਰਗਰਾਮਾਂ ਸਬੰਧੀ ਸਮੀਖਿਆ ਵੀ ਕੀਤੀ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਨਵੇਂ ਪੋਰਟਲ ਤੇ ਡਾਟਾ ਰੋਜ਼ਾਨਾ ਆਨ-ਲਾਈਨ ਕਰਨ ਅਤੇ ਰਿਪੋਰਟਾਂ ਸਮੇਂ ਸਿਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ | ਸੰਦੀਪ ਗਰੋਵਰ ਕਾਰਡੀਨੇਟੋਰ ਐੱਚ. ਐਮ. ਆਈ.ਐੱਸ. ਵੱਲੋਂ ਸਟਾਫ਼ ਨੂੰ ਪੋਰਟਲ ਤੇ ਕੀਤੇ ਗਏ ਨਵੇਂ ਬਦਲਾਵਾਂ ਸਬੰਧੀ ਟਰੇਨਿੰਗ ਦਿੱਤੀ | ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਜੱਚਾ-ਬੱਚਾ ਸਿਹਤ ਸਬੰਧੀ ਹਰ ਤਰ੍ਹਾਂ ਦਾ ਡਾਟਾ ਪੋਰਟਲ ਤੇ ਅੱਪਲੋਡ ਕੀਤਾ ਜਾਵੇ | ਇਸ ਸਮੇਂ ਐਨ.ਐੱਚ.ਐਮ ਬਰਾਂਚ ਤੋਂ ਪੂਜਾ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕਾਵਾਂਵਾਲੀ ਵਿਖੇ ਧਰਮ ਪ੍ਰਚਾਰ ਕਮੇਟੀ ਵਲੋਂ ਸਿਖਲਾਈ ਕੈਂਪ ਦੀ ਸਮਾਪਤੀ <br/> ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਡੀ.ਸੀ.ਸੀ/ਡੀ.ਐਲ.ਆਰ.ਸੀ ਦੀ ਤਿਮਾਹੀ ਮੀਟਿੰਗ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।