ਫ਼ਿਰੋਜ਼ਪੁਰ, 19 ਜੂਨ (ਸੁਖਵਿੰਦਰ ਸਿੰਘ)-ਇਕ ਇਕ ਬੂੰਦ ਦਾਨ ਕੀਤਾ ਹੋਇਆ ਖ਼ੂਨ ਬਹੁਤਿਆਂ ਦੀ ਜ਼ਿੰਦਗੀ ਬਚਾ ਸਕਦਾ ਹੈ | ਇਸ ਲਈ ਰਲ ਮਿਲ ਕੇ ਖ਼ੂਨਦਾਨ ਕਰੀਏ ਅਤੇ ਕਿਸੇ ਦੀ ਬਹੁਲੋੜੀ ਜ਼ਿੰਦਗੀ ਨੂੰ ਬਚਾ ਸਕੀਏ | ਇਸ ਮਕਸਦ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਯੂਥ ਕਾਂਗਰਸ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਤੇ ਪੰਜਾਬ ਇੰਚਾਰਜ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹੁਲ ਗਾਂਧੀ ਦੇ ਜਨਮ ਮੌਕੇ 'ਤੇ ਕੈਂਪ ਲਗਾਇਆ | ਇਸ ਮੌਕੇ ਕਈ ਨੌਜਵਾਨਾਂ ਨੇ ਵਧ ਚੜ੍ਹ ਕੇ ਖ਼ੂਨ ਦਾਨ ਕਰਨ 'ਚ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਯਾਕੂਬ ਭੱਟੀ, ਤੇਜਬੀਰ ਸਿੰਘ ਖਾਰਾ, ਸੈਕਟਰੀ ਪੰਜਾਬ ਯੂਥ ਕਾਂਗਰਸ ਕਰਨ ਬਰਾੜ, ਪ੍ਰਧਾਨ ਹਲਕਾ ਦਿਹਾਤੀ ਜੱਜ ਨਿਮਾਣਾ, ਹਾਰੂਨ ਵਿਜੈ ਗੋਰਿਆ, ਹੈਰੀ, ਗੋਪੀ, ਨਿਸ਼ਾਨ ਸਿੰਘ ਰੋਬਿਨ, ਅਜੇ, ਸਤਨਾਮ ਐਮ.ਸੀ , ਮੌਂਟੀ ਗਿੱਲ ਸੁਖਦੇਵ ਸਿੰਘ ਸਰਪੰਚ ਸ਼ਿਵਾ ਸਰਵਣ ਆਦਿ ਹਾਜ਼ਰ ਰਹੇ |