ਜਲਾਲਾਬਾਦ, 19 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਪਿੰਡ ਲੱਧੂਵਾਲਾ ਵਿਖੇ ਨਹਿਰ ਦੇ ਪੁਲ ਕੋਲ ਜ਼ਮੀਨ 'ਚ ਵੱਟ ਪਾਉਣ ਨੂੰ ਲੈ ਕੇ ਹੋਈ ਲੜਾਈ ਦੇ ਸਬੰਧ ਵਿਚ 6 ਲੋਕਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਛਮਣ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਚੱਕ ਰੋੜਾਵਾਲਾ ਉਰਫ਼ ਤੰਬੂ ਵਾਲਾ ਦੁਆਰਾ ਲਖਵਿੰਦਰ ਸਿੰਘ ਵਗ਼ੈਰਾ ਦੇ ਵਿਰੁੱਧ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 14-06-2024 ਨੂੰ ਉਸ ਨੇ ਆਪਣੀ ਜ਼ਮੀਨ ਦੀ ਮਾਲ ਮਹਿਕਮਾ ਵਲੋਂ ਨਿਸ਼ਾਨਦੇਹੀ ਕਰਵਾਈ ਗਈ ਅਤੇ ਇਸ ਦੌਰਾਨ ਉਸ ਨੰੂ ਲਖਵਿੰਦਰ ਸਿੰਘ ਪਾਸੋਂ ਢਾਈ ਕਰਮਾ ਜ਼ਮੀਨ ਲੈਣੀ ਆਈ ਸੀ | ਮੁੱਦਈ ਵਲੋਂ ਮਿਤੀ 15-06-2025 ਨੂੰ ਵੱਟ ਪਾਈ ਸੀ ਅਤੇ ਉਸੇ ਦਿਨ ਹੀ ਲਖਵਿੰਦਰ ਸਿੰਘ ਵਗ਼ੈਰਾ ਨੇ ਵੱਟ ਢਾਹ ਦਿੱਤੀ ਸੀ | ਉਸ ਨੇ ਜਦੋਂ ਆਪਣੇ ਖੇਤ ਰਾਤ 10 ਵਜੇ ਗੇੜਾ ਮਾਰਨ ਗਿਆ ਤਾਂ ਲਖਵਿੰਦਰ ਸਿੰਘ ਵਗ਼ੈਰਾ ਆਪਣੇ ਸਾਥੀਆ ਨਾਲ ਆਪਣੀ ਕਾਰ ਇਨੋਵਾ ਅਤੇ ਮਹਿੰਦਰਾ ਥਾਰ ਤੇ ਸਵਾਰ ਹੋ ਕੇ ਆਏ ਅਤੇ ਉਸ ਨੰੂ (ਮੁੱਦਈ) ਮਾਰਨ ਦੇਣ ਦੀ ਨੀਅਤ ਨਾਲ ਉਪਿੰਦਰ ਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਹਥਿਆਰਾਂ ਨਾਲ ਸਿੱਧੇ ਫਾਇਰ ਕੀਤੇ ਸੀ | ਜਿਸ ਤੇ ਪੁਲਿਸ ਵੱਲੋਂ ਮੁੱਦਈ ਲਛਮਣ ਸਿੰਘ ਦੇ ਬਿਆਨ ਬਿਆਨਾਂ ਦੇ ਆਧਾਰ ਤੇ ਲਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਸਵਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਉਪਿੰਦਰਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ, ਕਰਨ ਸਿੰਘ ਪੁੱਤਰ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਹਰਵਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਂਨ ਚੱਕ ਰੋੜਾ ਉਰਫ਼ ਤੰਬੂ ਵਾਲਾ ਦੇ ਵਿਰੁੱਧ ਥਾਣਾ ਵੈਰੋਕੇ ਵਿਖੇ ਮੁਕੱਦਮਾ ਨੰਬਰ 77 ਮਿਤੀ 18-06-2025 ਨੂੰ ਧਾਰਾ 109, 351(2), 324(4), 191(3),190 ਬੀ. ਐੱਨ. ਐੱਸ., 25/27/54 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ |