02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਾਂਗਰਸ ਵਰਕਰਾਂ ਵਲੋਂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 20-06-2025
ਕੋਟ ਈਸੇ ਖਾਂ, 19 ਜੂਨ (ਨਿਰਮਲ ਸਿੰਘ ਕਾਲੜਾ)-ਅੱਜ ਹਲਕਾ ਧਰਮਕੋਟ ਦੇ ਅਹਿਮ ਕਸਬਾ ਕੋਟ ਈਸੇ ਖਾਂ ਵਿਖੇ ਪਾਰਟੀ ਦੇ ਯੂਥ ਆਗੂ ਸ਼ਹਿਰੀ ਪ੍ਰਧਾਨ ਗੋਪਾਲ ਗਰਗ ਦੇ ਦਫ਼ਤਰ ਘਲੋਟੀ ਰੋਡ 'ਤੇ ਪਾਰਟੀ ਦੀਆਂ ਹਦਾਇਤਾਂ 'ਤੇ ਸਾਬਕਾ ਐਮ.ਐਲ.ਏ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜ਼ਿਲ੍ਹਾ ਪ੍ਰਧਾਨ ਦੇ ਹੁਕਮਾਂ ਮੁਤਾਬਿਕ ਕਾਂਗਰਸ ਦੇ ਜਨ ਨਾਇਕ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸ੍ਰੀ ਕਿ੍ਸ਼ਨ ਤਿਵਾੜੀ ਮੈਂਬਰ ਪੀ.ਸੀ.ਸੀ. ਪੰਜਾਬ, ਯੂਥ ਸ਼ਹਿਰੀ ਪ੍ਰਧਾਨ ਗੋਪਾਲ ਗਰਗ , ਕੁਲਦੀਪ ਸਿੰਘ ਸਾਬਕਾ ਪ੍ਰਧਾਨ, ਸੀਨੀਅਰ ਆਗੂ ਬਲਵੀਰ ਸਿੰਘ ਪਾਂਧੀ, ਸੀਨੀਅਰ ਆਗੂ ਅਜੇ ਸ਼ਰਮਾ, ਬਲਵਿੰਦਰ ਸਿੰਘ ਭੈਣੀ, ਸੀਨੀਅਰ ਆਗੂ ਦੇਸ਼ ਰਾਜ, ਗੁਰਮੁਖ ਸਿੰਘ ਕਟਾਰੀਆ, ਕਾਲੂ ਚੌਧਰੀ, ਅਜੇ ਚੌਧਰੀ, ਜਸਵੰਤ ਚੌਧਰੀ, ਬਲਵਿੰਦਰ ਸਿੰਘ ਫ਼ੌਜੀ, ਜਸਵੰਤ ਸਿੰਘ, ਗੁਰਭੇਜ ਸਿੰਘ, ਇੰਦਰਜੀਤ ਸਿੰਘ, ਸੀਨੀਅਰ ਆਗੂ ਬਲਰਾਜ ਬੱਬੀ, ਮਹਿੰਦਰ ਸਿੰਘ ਐਮ.ਸੀ. ਤੇ ਹੋਰ ਕਾਂਗਰਸੀ ਹਾਜ਼ਰ ਸਨ |
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਨਾਲ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਦੀ ਵੱਟ ਪਾਉਣ ਨੂੰ ਲੈ ਕੇ ਹੋਈ ਲੜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।