06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਤੂੜੀ ਨਾਲ ਭਰੀਆਂ ਓਵਰਲੋਡ ਗੱਡੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 20-06-2025
ਬੱਲੂਆਣਾ, 19 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕੇ ਦੀਆਂ ਿਲੰਕ ਅਤੇ ਵੱਡੀਆਂ ਸੜਕਾਂ 'ਤੇ ਤੂੜੀ ਨਾਲ ਓਵਰਲੋਡ ਗੱਡੀਆਂ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਪਰੰਤੂ ਪ੍ਰਸ਼ਾਸਨ ਇਨ੍ਹਾਂ ਬਾਰੇ ਬਿਲਕੁਲ ਬੇਖ਼ਬਰ ਹੈ | ਤੂੜੀ ਨਾਲ ਭਰੀਆਂ ਓਵਰਲੋਡ ਗੱਡੀਆਂ ਿਲੰਕ ਸੜਕਾਂ 'ਤੇ ਚੱਲਣ ਨਾਲ ਆਉਣ ਜਾਣ ਵਾਲੇ ਸਾਧਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਿਲੰਕ ਸੜਕਾਂ 'ਤੇ ਇਹ ਓਵਰਲੋਡ ਗੱਡੀਆਂ ਸਾਰੀ ਸੜਕ ਖ਼ੁਦ ਰੋਕ ਲੈਂਦੀਆਂ ਹਨ 'ਤੇ ਕੋਈ ਹੋਰ ਸਾਧਨ ਇਨ੍ਹਾਂ ਨੂੰ ਪਾਸ ਨਹੀਂ ਕਰ ਸਕਦਾ | ਅਸਲ ਵਿਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਕਤ ਓਵਰਲੋਡ ਗੱਡੀਆਂ ਵੱਲ ਧਿਆਨ ਦੇਵੇ ਅਤੇ ਇਨ੍ਹਾਂ ਨੂੰ ਅੰਡਰ ਲੋਡਿੰਗ ਲਈ ਪ੍ਰੇਰਿਤ ਕਰੇ |
ਪਿਛਲੀ ਖ਼ਬਰ ਕੱਲ੍ਹ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਅਗਲੀ ਖ਼ਬਰ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।