ਭੀਖੀ, 19 ਜੂਨ (ਪ.ਪ.)-ਆਲ ਇੰਡੀਆ ਫ਼ੋਟੋਗ੍ਰਫ਼ਾਰ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਆਗਾਮੀ ਮਹੀਨੇ ਕਰਵਾਏ ਜਾਣ ਵਾਲੇ ਸੂਬਾਈ ਇਜਲਾਸ ਸਬੰਧੀ ਸਥਾਨਕ ਇਕਾਈ ਦੀ ਮੀਟਿੰਗ ਹੋਈ | ਪ੍ਰਧਾਨ ਮਨਦੀਪ ਸਿੰਗਲਾ ਨੇ ਦੱਸਿਆ ਕਿ ਇਜਲਾਸ ਦੌਰਾਨ ਜਿੱਥੇ ਫ਼ੋਟੋਗ੍ਰਾਫ਼ਰਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਸਥਾਰਕ ਵਿਚਾਰ ਕੀਤਾ ਜਾਵੇਗਾ ਉੱਥੇ ਫ਼ੋਟੋਗਰਾਫੀ ਖੇਤਰ ਵਿਚ ਆ ਰਹੀਆਂ ਨਵੀਆਂ ਤਕਨੀਕਾਂ, ਵੱਖ-ਵੱਖ ਉਪਕਰਨਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ | ਜੀਵਨ ਸਿੰਗਲਾ, ਜਸਵੀਰ ਸਿੰਘ ਜੋਗਾ, ਦਲਵੀਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਗੋਗੀ, ਜਗਦੀਪ ਸ਼ਰਮਾ, ਰਿੱਕੀ ਸਿੰਗਲਾ, ਅੰਜੁਮ ਖਾਨ, ਅਮਨਦੀਪ ਕੁਮਾਰ, ਗੁਰਪਾਲ ਸਿੰਘ, ਸਲੀਮ ਖਾਨ, ਰਜਿੰਦਰ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਪੋਸਟਰ ਵੀ ਜਾਰੀ ਕੀਤਾ ਗਿਆ |