06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਘਰ ਉਲਾਂਭਾ ਦੇਣ ਜਾਣ 'ਤੇ ਕੀਤੀ ਕੁੱਟਮਾਰ, 4 ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 20-06-2025
ਗੁਰੂਹਰਸਹਾਏ, 19 ਜੂਨ (ਹਰਚਰਨ ਸਿੰਘ ਸੰਧੂ)-ਲੜਕੀਆਂ ਨੂੰ ਛੇੜਨ 'ਤੇ ਘਰ ਉਲਾਂਭਾ ਦੇਣ ਜਾਣ ਲਈ ਘਰੋਂ ਨਿਕਲੀ ਔਰਤ 'ਤੇ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁੱਡੀ ਪਤਨੀ ਅਨਿਲ ਕੁਮਾਰ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ ਕਰੀਬ 20 ਸਾਲ, ਜੋ ਸਰਕਾਰੀ ਸਕੂਲ ਲੜਕੀਆਂ ਗੁਰੂਹਰਸਹਾਏ ਵਿਖੇ 10ਵੀਂ ਕਲਾਸ ਵਿਚ ਪੜ੍ਹਦੀ ਅਤੇ ਤਾਰਾ ਜਿਸ ਦੀ ਉਮਰ ਕਰੀਬ 17 ਸਾਲ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਸੱਤਵੀਂ ਕਲਾਸ 'ਚ ਪੜ੍ਹਦੀ ਹੈ | ਮੁਦਈਆ ਅਨੁਸਾਰ ਮਿਤੀ 11 ਫਰਵਰੀ 2025 ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਲੜਕੀਆਂ ਸਕੂਲ ਜਾ ਰਹੀਆਂ ਸਨ, ਜਦ ਉਹ ਘਰ ਤੋਂ ਬਾਹਰ ਆਈਆਂ ਤਾਂ ਮੁਲਜ਼ਮ ਇਨ੍ਹਾਂ ਨਾਲ ਬਦਤਮੀਜ਼ੀ ਕਰਨ ਲੱਗੇ ਤਾਂ ਮੇਰੀਆਂ ਲੜਕੀਆਂ ਚੁੱਪ ਚਾਪ ਸਕੂਲ ਚਲੀਆਂ ਗਈਆਂ ਤਾਂ ਬਾਅਦ ਸਕੂਲ ਤੋਂ ਜਦ ਘਰ ਵਾਪਸ ਆ ਕੇ ਇਨ੍ਹਾਂ ਨੂੰ ਸਾਰੀ ਗੱਲ ਮੁਦਈਆ ਨੂੰ ਦੱਸੀ ਤਾਂ ਅਗਲੇ ਦਿਨ ਮੁਦਈਆ ਇਨ੍ਹਾਂ ਦੇ ਘਰ ਉਲਾਂਭਾ ਦੇਣ ਵਾਸਤੇ ਜਾਣ ਲੱਗੀ ਤਾਂ ਵਕਤ ਕਰੀਬ 8.45 ਸਵੇਰ ਦਾ ਹੋਵੇਗਾ ਕਿ ਉਕਤਾਨ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਕੁੱਟਮਾਰ ਕੀਤੀ | ਏ.ਐੱਸ.ਆਈ. ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਬਲਵੰਤ ਰਾਏ ਪੁੱਤਰ ਬੁੱਧ ਰਾਮ, ਪ੍ਰਵੀਨ ਕੁਮਾਰ ਪੁੱਤਰ ਰਤਨ ਲਾਲ, ਸੰਮੀ ਪੁੱਤਰ ਬਲਵੰਤ ਰਾਏ, ਮਨੋਜ ਕੁਮਾਰ ਪੁੱਤਰ ਨਾਮਾਲੂਮ ਵਾਸੀਆਂ ਰੇਲਵੇ ਬਸਤੀ ਗੁਰੂਹਰਸਹਾਏ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਮਿ੍ਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ ਅਗਲੀ ਖ਼ਬਰ ਹੈਰੋਇਨ ਪੀਂਦੇ ਵਿਅਕਤੀ ਨੂੰ ਕੀਤਾ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।