06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਿ੍ਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਅਜੀਤ ਡੈਸਕ 20-06-2025
ਗੁਰੂਹਰਸਹਾਏ, 19 ਜੂਨ (ਕਪਿਲ ਕੰਧਾਰੀ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਮਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਾਰਕੀਟ ਕਮੇਟੀ ਗੁਰੂਹਰਸਹਾਏ ਦੀ ਚੇਅਰਮੈਨ ਮੈਡਮ ਸੁਸ਼ੀਲ ਬੱਟੀ ਵਲੋਂ ਖੇਤੀਬਾੜੀ ਕਰਦੇ ਸਮੇਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਮੈਡਮ ਸੁਸ਼ੀਲ ਬੱਟੀ ਨੇ ਦੱਸਿਆ ਕਿ ਪਿੰਡ ਤੱਲੇ ਵਾਲਾ ਦੇ ਗੁਰਦੇਵ ਸਿੰਘ ਅਤੇ ਸ਼ਰੀਂਹ ਵਾਲਾ ਬਰਾੜ ਪਿੰਡ ਦੇ ਤਰਸੇਮ ਸਿੰਘ ਦੀ ਖੇਤਾਂ ਵਿਚ ਕੰਮ ਕਰਨ ਸਮੇਂ ਕਿਸੇ ਕਾਰਨ ਮੌਤ ਹੋ ਗਈ ਸੀ | ਜਿਸਦੇ ਚਲਦਿਆਂ ਇਨ੍ਹਾਂ ਦੋਵਾਂ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਤਿੰਨ-ਤਿੰਨ ਲੱਖ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ | ਇਸ ਮੌਕੇ ਸੈਕਟਰੀ ਬਿਕਰਮਜੀਤ ਸਿੰਘ, ਲੇਖਾਕਾਰ ਕੁਲਵਿੰਦਰ ਸਿੰਘ, ਜਸਵੰਤ ਸਿੰਘ, ਡਾ. ਰੋਸ਼ਨ ਲਾਲ, ਰਾਜੂ ਬੇਦੀ, ਬਲਜਿੰਦਰ ਗਿੱਲ, ਗਗਨ ਰੁਕਨਾ ਬਸਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਮਲੇਰੀਆ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਘਰ ਉਲਾਂਭਾ ਦੇਣ ਜਾਣ 'ਤੇ ਕੀਤੀ ਕੁੱਟਮਾਰ, 4 ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।