06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਵਰਨ ਸਿੰਘ ਨੇ ਸੈਂਟਰ ਹੈੱਡ ਟੀਚਰ ਲੱਖੋਂ ਕੇ ਬਹਿਰਾਮ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 20-06-2025
ਮਮਦੋਟ, 19 ਜੂਨ (ਰਾਜਿੰਦਰ ਸਿੰਘ ਹਾਂਡਾ)-ਸਰਕਾਰੀ ਐਲੀਮੈਂਟਰੀ ਸਕੂਲ ਸੋਢੀ ਨਗਰ ਦੇ ਹੈੱਡ ਮਾਸਟਰ ਸਵਰਨ ਸਿੰਘ ਜੋਸਨ ਸੈਂਟਰ ਹੈੱਡ ਟੀਚਰ ਪਦ-ਉਨਤ ਹੋ ਗਏ ਹਨ, ਜਿਨ੍ਹਾਂ ਵਲੋਂ ਬੀ.ਪੀ.ਓ. ਮਮਦੋਟ ਜਸਵਿੰਦਰ ਸਿੰਘ ਕੋਲ ਹਾਜ਼ਰੀ ਰਿਪੋਰਟ ਦੇਣ ਉਪਰੰਤ ਲੱਖੋਂ ਕੇ ਬਹਿਰਾਮ ਦੇ ਸੈਂਟਰ ਹੈੱਡ ਟੀਚਰ ਵਜੋਂ ਜੁਆਇਨ ਕਰਕੇ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਅਧਿਆਪਕਾ ਰਾਜਬੀਰ ਕੌਰ, ਅਧਿਆਪਕ ਮਨਜੀਤ ਸਿੰਘ, ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਮਹਿੰਦਰ ਸਿੰਘ ਹਾਂਡਾ, ਚਿਮਨ ਲਾਲ ਅਲੀ ਕੇ, ਲਾਈਨਮੈਨ ਗੁਰਮੀਤ ਸਿੰਘ ਹਾਂਡਾ, ਵੈਟਰਨਰੀ ਇੰਸਪੈਕਟਰ ਲਵਪ੍ਰੀਤ ਸਿੰਘ, ਮਾਸਟਰ ਓਮ ਪ੍ਰਕਾਸ਼ ਹਾਂਡਾ, ਅਧਿਆਪਕਾ ਪਲਵਿੰਦਰ ਕੌਰ ਤੇ ਹੋਰ ਵੀ ਅਧਿਆਪਕ ਤੇ ਪਤਵੰਤੇ ਹਾਜ਼ਰ ਸਨ | ਜਿਨ੍ਹਾਂ ਵਲੋਂ ਸੈਂਟਰ ਹੈੱਡ ਟੀਚਰ ਸਵਰਨ ਸਿੰਘ ਜੋਸਨ ਦਾ ਸਵਾਗਤ ਕਰਦਿਆਂ ਵਧਾਈਆਂ ਵੀ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਤਹਿਸੀਲ ਕੰਪਲੈਕਸ ਜ਼ੀਰਾ 'ਚ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਪਿੰਡ ਕੇਸਰ ਸਿੰਘ ਵਾਲਾ ਵਿਖੇ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।